ਕਿਹਾ: ਰਾਮ ਜੀ ਨੇ ਰਾਮਲੀਲਾ ਰਾਹੀਂ ਰਿਸ਼ਤਿਆਂ ਦਾ ਗਿਆਨ ਦਿੱਤਾ ਜੋ ਪ੍ਰੇਮ ਸਤਿਕਾਰ ਦੀਆਂ ਤੰਦਾਂ ਨੂੰ ਮਜਬੂਤ ਕਰਦਾ ਹੈ, ਸੋਹਣੇ ਸਮਾਜ ਦੀ ਸਿਰਜਨਾ ਕਰਦਾ ਹੈ
ਲੁਧਿਆਣਾ, 25 ਸਤੰਬਰ (ਪੰਜਾਬ ਮੇਲ)- ਮਹਾਨ ਸ਼ਹੀਦ ਰਾਜਗੁਰੂ ਦੀ ਯਾਦ ਵਿੱਚ ਵਸੇ ਰਾਜਗੁਰੂ ਨਗਰ ਵਿੱਚ ਸਵ. ਲਾਲਾ ਤੇਜ ਰਾਮ ਵੱਲੋਂ ਸ਼ੁਰੂ ਕਰਵਾਈ ਸ੍ਰੀ ਰਾਮਲੀਲਾ ਦਾ ਸ਼ੁਭ ਆਰੰਭ ਪੀ.ਐੱਸ.ਆਈ.ਡੀ.ਸੀ ਦੇ ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕੀਤਾ। ਇਸ ਸਮੇਂ ਸ਼੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਦੇ ਪ੍ਰਧਾਨ ਬ੍ਰਿਜ ਮੋਹਨ ਕਾਲੀਆ ਅਤੇ ਸਾਬਕਾ ਕੌਂਸਲਰ ‘ਆਪ’ ਨੇਤਾ ਸੁਨੀਲ ਕਪੂਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਸ੍ਰੀ ਰਾਮ ਜੀ ਨੇ ਵਿਲੱਖਣ ਲੀਲਾ ਰੱਚ ਕੇ ਸਮੁੱਚੀ ਮਨੁੱਖਤਾ ਨੂੰ ਰਾਮਲੀਲਾ (ਸਟੇਜ ਡਰਾਮਾ) ਰਾਹੀਂ ਜਿੰਦਗੀ ਜਿਊਣ ਦਾ ਰਸਤਾ ਦਿਖਾਇਆ ਹੈ। ਉਹਨਾਂ ਕਿਹਾ ਕਿ ਸਾਡਾ ਸਮਾਜ ਰਿਸ਼ਤਿਆਂ ਦੀਆਂ ਤੰਦਾਂ ਨਾਲ ਬੁਣਿਆ ਹੋਇਆ ਹੈ ਜੋ ਆਪਸੀ ਰਿਸ਼ਤਿਆਂ ਕਾਰਨ ਹੀ ਅਸੀਂ ਜਿੰਦਗੀ ਨੂੰ ਆਨੰਦਮਈ ਬਸਰ ਕਰ ਰਹੇ ਹਾਂ। ਉਹਨਾਂ ਕਿਹਾ ਕਿ ਲੋੜ ਹੈ ਸ੍ਰੀ ਰਾਮ ਜੀ ਵੱਲੋਂ ਦਰਸਾਏ ਰਸਤੇ ‘ਤੇ ਚਲਦੇ ਹੋਏ ਰਿਸ਼ਤੇ ਦੀਆਂ ਤੰਦਾਂ ਨੂੰ ਮਜਬੂਤ ਕਰੀਏ। ਮਾਤਾ-ਪਿਤਾ, ਭੈਣ-ਭਰਾ ਭਰਜਾਈ ਦੇ ਰਿਸ਼ਤਿਆਂ ਦੀ ਮਿਠਾਸ ਹੀ ਜ਼ਿੰਦਗੀ ਨੂੰ ਪ੍ਰਭੂ ਭਗਤੀ ਦੇ ਰੰਗ ਵਿੱਚ ਰੰਗ ਕੇ ਹੋਰ ਆਨੰਦਮਈ ਬਣਾ ਦਿੰਦੀ ਹੈ ਜਿਸ ਦੀ ਅੱਜ ਸਮਾਜ ਨੂੰ ਲੋੜ ਹੈ। ਉਹਨਾਂ ਕਿਹਾ ਕਿ ਸਪੁੱਤਰ ਦਾ ਆਗਿਆਕਾਰੀ ਹੋਣਾ ਹੀ ਹਰ ਪਰਿਵਾਰ ਦੇ ਉਜਵਲ ਭਵਿੱਖ ਦੀ ਨਿਸ਼ਾਨੀ ਹੈ। ਉਹਨਾਂ ਇਸ ਸਮੇਂ ਲਾਲਾ ਤੇਜ ਰਾਮ ਵੱਲੋਂ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹੋਏ ਪ੍ਰਭੂ ਭਗਤੀ ਦੇ ਦਰਸਾਏ ਰਸਤੇ ‘ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਨਵਰਾਤਰੇ ਦਾ ਤਿਉਹਾਰ ਸਾਡੇ ਹਰ ਇੱਕ ਦੀ ਜ਼ਿੰਦਗੀ ਵਿੱਚ ਵੱਖਰੇ ਉਤਸ਼ਾਹ ਦਾ ਪ੍ਰਤੀਕ ਹੈ।
ਇਸ ਸਮੇਂ ਦਿਨੇਸ਼ ਗੁਪਤਾ, ਸੁਨੀਲ ਸ਼ਰਮਾ, ਸ਼ਰਦ ਅਗਰਵਾਲ, ਜੀਵਨ ਸਿੰਗਲਾ, ਰਾਜੇਸ਼ ਗੁਪਤਾ, ਬਾਲ ਕ੍ਰਿਸ਼ਨ, ਨਵੀਨ ਗੁਪਤਾ, ਅਜੀਤ ਸਿੰਗਲਾ, ਸੁਦਰਸ਼ਨ ਅਗਰਵਾਲ, ਪਰਵੀਨ ਸਿੰਗਲਾ, ਕੁਲਵੀਰ ਸਿੰਘ ਹਾਜ਼ਰ ਸਨ।
ਇਸ ਸਮੇਂ ਬ੍ਰਿਜ ਮੋਹਨ ਕਾਲੀਆ ਨੇ ਬਾਵਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਾਵਾ ਜੀ ਪਿਛਲੇ 24 ਸਾਲ ਤੋਂ ਹੀ ਰਾਮਰੀਲਾ ਦਾ ਉਦਘਾਟਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸ਼ਰਧਾ ਰਾਮ ਫਿਲੌਰੀ ਜੀ ਨੂੰ ਵੀ ਯਾਦ ਕਰਨਾ ਮਹਾਨ ਲੇਖਕ ਅਤੇ ਦੇਸ਼ ਭਗਤ ਨੂੰ ਯਾਦ ਕਰਨਾ ਹੈ। ਉਹਨਾਂ ਕਿਹਾ ਕਿ ਉਹ ਪੂਰੀ ਟੀਮ ਨਾਲ 28 ਸਤੰਬਰ ਨੂੰ ਸੰਗਲਾਂ ਵਾਲਾ ਸ਼ਿਵਾਲਾ (ਪ੍ਰਾਚੀਨ ਮੰਦਰ) ਵਿਖੇ ਸਮਾਗਮ ਵਿੱਚ ਸ਼ਾਮਿਲ ਹੋਣਗੇ।
ਰਾਜਗੁਰੂ ਨਗਰ ਵਿਖੇ 24ਵੀਂ ਸ੍ਰੀ ਰਾਮਲੀਲਾ ਜੀ ਦਾ ਸ਼ੁਭ ਆਰੰਭ ਕਰਨ ਦੀ ਰਸਮ ਬਾਵਾ ਨੇ ਨਿਭਾਈ
