ਸਰੀ, 14 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਅਮਰੀਕਾ ਵਸਦੇ ਪੰਜਾਬੀ ਲੇਖਕ ਰਛਪਾਲ ਸਹੋਤਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਆਪੇ ਦੀ ਭਾਲ਼’ ਨੂੰ ਲੋਕ ਅਰਪਣ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ 21 ਜੁਲਾਈ 2024 ਨੂੰ ਸਰੀ ਵਿਖੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ (106-12882 85 ਐਵੀਨਿਊ) ਸਰੀ ਵਿਖੇ ਦੁਪਹਿਰ ਇਕ ਵਜੇ ਹੋਵੇਗਾ ਜਿਸ ਵਿਚ ਉੱਘੇ ਵਿਦਵਾਨ ਇਸ ਨਾਵਲ ਉੱਪਰ ਚਰਚਾ ਕਰਨਗੇ। ਸਮਾਗਮ ਵਿਚ ਸ਼ਾਮਲ ਹੋਣ ਲਈ ਸਮੂਹ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਹੈ