#INDIA

ਯੂ.ਪੀ. ਦੇ ਸਕੂਲ ਦਾ ਛੱਜਾ ਡਿੱਗਣ ਕਾਰਨ 40 ਬੱਚੇ ਜ਼ਖ਼ਮੀ; 5 ਦੀ ਹਾਲਤ ਗੰਭੀਰ

ਬਾਰਾਬੰਕੀ (ਯੂਪੀ), 23 ਅਗਸਤ (ਪੰਜਾਬ ਮੇਲ)- ਬਾਰਾਬੰਕੀ ਜ਼ਿਲ੍ਹੇ ਦੇ ਜਹਾਂਗੀਰਾਬਾਦ ਥਾਣਾ ਖੇਤਰ ਵਿਚ ਅਵਧ ਅਕੈਡਮੀ ਦੇ ਨਾਮ ਨਾਲ ਚਲਾਏ ਜਾ ਰਹੇ ਨਿੱਜੀ ਸਕੂਲ ਵਿਚ ਅੱਜ ਸਵੇਰੇ ਪਹਿਲੀ ਮੰਜ਼ਿਲ ਦਾ ਛੱਜਾ ਡਿੱਗਣ ਨਾਲ ਕਰੀਬ 40 ਬੱਚੇ ਜ਼ਖ਼ਮੀ ਹੋ ਗਏ। ਪੰਜ ਬੱਚਿਆਂ ਦੀ ਹਾਲਤ ਨਾਜ਼ੁਕ ਹੈ। ਬੱਚਿਆਂ ਦੀ ਪ੍ਰੀਖਿਆ ਅਵਧ ਅਕੈਡਮੀ ਸਕੂਲ ਵਿਚ ਹੋਣੀ ਸੀ। ਇਸ ਦੌਰਾਨ ਕਈ ਬੱਚੇ ਬਾਲਕੋਨੀ ‘ਤੇ ਇਕੱਠੇ ਹੋ ਗਏ। ਦਬਾਅ ਕਾਰਨ ਬਾਲਕੋਨੀ ਅਚਾਨਕ ਡਿੱਗ ਗਈ। ਹਾਦਸੇ ‘ਚ 40 ਬੱਚੇ ਜ਼ਖਮੀ ਹੋਏ ਹਨ, ਸਕੂਲ ਦੀ ਮਾਨਤਾ 10ਵੀਂ ਜਮਾਤ ਤੱਕ ਹੈ ਪਰ 12ਵੀਂ ਜਮਾਤ ਤੱਕ ਚੱਲ ਰਿਹਾ ਹੈ। ਸਕੂਲ ‘ਚ 400 ਦੇ ਕਰੀਬ ਬੱਚੇ ਪੜ੍ਹਦੇ ਹਨ।