#OTHERS

ਯੂ.ਏ.ਈ. ‘ਚ ਭਾਰਤੀ ਇਲੈੱਕਟ੍ਰੀਸ਼ਨ ਨੇ 2.25 ਕਰੋੜ ਰੁਪਏ ਦਾ ਨਕਦ ਇਨਾਮ ਜਿੱਤਿਆ

ਦੁਬਈ, 25 ਜੂਨ (ਪੰਜਾਬ ਮੇਲ)- ਭਾਰਤ ਦੇ ਇੱਕ ਇਲੈੱਕਟ੍ਰੀਸ਼ਨ ਨੇ ਕਈ ਸਾਲਾਂ ਤੱਕ ਪੈਸਿਆਂ ਦੀ ਬਚਤ ਕਰਨ ਅਤੇ ਸਮਝਦਾਰੀ ਨਾਲ ਨਿਵੇਸ਼ ਕਰਨ ਮਗਰੋਂ ਦੁਬਈ ‘ਚ ਲਗਪਗ 1 ਮਿਲੀਅਨ ਦਰਾਮ (ਲਗਪਗ 2.25 ਕਰੋੜ ਰੁਪਏ) ਦਾ ਨਕਦ ਇਨਾਮ ਜਿੱਤਿਆ ਹੈ। ਅਖਬਾਰ ‘ਖਲੀਜ ਟਾਈਮਜ਼’ ਦੀ ਖ਼ਬਰ ਮੁਤਾਬਕ ਆਂਧਰਾ ਪ੍ਰਦੇਸ਼ ਦਾ ਨਾਗੇਂਦਰਮ ਬੋਰੂਗਡਾ 2019 ਤੋਂ ਨੈਸ਼ਨਲ ਬਾਂਡ ‘ਚ 100 ਦਰਾਮ ਦਾ ਨਿਵੇਸ਼ ਕਰ ਰਿਹਾ ਹੈ। ਅਖਬਾਰ ਨੇ ਬੋਰੂਗਡਾ ਦੇ ਹਵਾਲੇ ਨਾਲ ਕਿਹਾ, ”ਮੈਂ ਆਪਣੇ ਪਰਿਵਾਰ ਦੀ ਬਿਹਤਰ ਜ਼ਿੰਦਗੀ ਅਤੇ ਬੱਚਿਆਂ ਨੂੰ ਚੰਗੀ ਪੜ੍ਹਾਈ ਦਾ ਮੌਕਾ ਮੁਹੱਈਆ ਕਰਵਾਉਣ ਲਈ ਯੂ.ਏ.ਈ. ਆਇਆ ਸੀ। ਇਹ ਜਿੱਤ ਕਿਸੇ ਸੁਫ਼ਨੇ ਤੋਂ ਘੱਟ ਨਹੀਂ ਹੈ।”