ਲੰਡਨ, 5 ਫਰਵਰੀ (ਪੰਜਾਬ ਮੇਲ)- ਯੂਰਪੀ ਯੂਨੀਅਨ ਨੇ ਸੋਮਵਾਰ ਨੂੰ ਐਪਲ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਦੋ ਅਰਬ ਡਾਲਰ ਦਾ ਜੁਰਮਾਨਾ ਲਗਾਇਆ ਹੈ। ਤਕਨੀਕੀ ਖੇਤਰ ‘ਚ ਉੱਘੀ ਕੰਪਨੀ ਨੂੰ ਇਹ ਜੁਰਮਾਨਾ ਸੰਗੀਤ ਸਟ੍ਰੀਮਿੰਗ ਸੇਵਾ ਦੇ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਲਗਾਇਆ ਗਿਆ ਹੈ। 27 ਰਾਸ਼ਟਰਾਂ ਦੀ ਇਸ ਕਾਰਜਕਾਰਨੀ ਨੇ ਕਿਹਾ ਕਿ ਐਪਲ ਨੇ ਐਪ ਡਿਵੈਲਪਰਾਂ ਨੂੰ ਇਹ ਦੱਸਣ ਲਈ ਮਜਬੂਰ ਕੀਤਾ ਕਿ ਉਹ ਆਈ.ਓ.ਐੱਸ. ਐਪਸ ਦੁਆਰਾ ਭੁਗਤਾਨ ਕਰਨ ਦੀ ਬਜਾਏ ਸਸਤੇ ਸੰਗੀਤ ਸਬਸਕ੍ਰਿਪਸ਼ਨ ਲਈ ਭੁਗਤਾਨ ਕਰਨ ਲਈ ਕਿੱਥੇ ਜਾ ਸਕਦੇ ਹਨ। ਯੂਰਪੀਅਨ ਕਮਿਸ਼ਨ ਨੇ ਕਿਹਾ ਕਿ ਇਹ ਗੈਰ-ਕਾਨੂੰਨੀ ਹੈ ਅਤੇ ਇਸ ਨੇ ਲੱਖਾਂ ਯੂਰਪੀ ਖਪਤਕਾਰਾਂ ਨੂੰ ਪ੍ਰਭਾਵਤ ਕੀਤਾ ਹੈ।