#AMERICA

ਯੂਬਾ ਸਿਟੀ ਨਗਰ ਕੀਰਤਨ ਦੌਰਾਨ ਟਰੇਸੀ ਵਾਸੀ ਸਿੱਖ ਨੇ ਵਿਅਕਤੀ ‘ਤੇ ਹਮਲਾ ਕਰਨ ਦਾ ਦੋਸ਼ ਸਵਿਕਾਰਿਆ

ਸੈਕਰਾਮੈਂਟੋ, 13 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- 2018 ‘ਚ ਕੈਲੀਫੋਰਨੀਆ ਦੇ ਯੂਬਾ ਸਿਟੀ ਸ਼ਹਿਰ ਵਿਚ ਕੱਢੇ ਗਏ ਨਗਰ ਕੀਰਤਨ ਦੌਰਾਨ ਇਕ ਵਿਅਕਤੀ ਉਪਰ ਹੋਏ ਹਮਲੇ ਦੇ ਮਾਮਲੇ ਵਿਚ ਟਰੇਸੀ ਵਾਸੀ 44 ਸਾਲਾ ਪਰਮਵੀਰ ਸਿੰਘ ਗੋਸਲ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਸਟਰ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਗੋਸਲ ਨੇ 4 ਨਵੰਬਰ 2018 ਨੂੰ ਨਗਰ ਕੀਰਤਨ ਦੌਰਾਨ ਇਕ ਵਿਅਕਤੀ ਦੇ ਕਥਿਤ ਕਤਲ ਦੀ ਕੋਸ਼ਿਸ਼ ਤੇ ਉਸ ਨੂੰ ਗੰਭੀਰ ਜ਼ਖਮੀ ਕਰਨ ਸਮੇਤ ਹੋਰ ਦੋਸ਼ਾਂ ਨੂੰ ਮੰਨ ਲਿਆ ਹੈ। ਇਥੇ ਜ਼ਿਕਰਯੋਗ ਹੈ ਕਿ ਪੀੜਤ ਵਿਅਕਤੀ ਦੇ ਚੇਹਰੇ ‘ਤੇ 23 ਟਾਂਕੇ ਲੱਗੇ ਸਨ। ਸੈਕਰਾਮੈਂਟੋ ਬੀ ਨਿਊਜ਼ ਪੇਪਰ ਦੀ ਰਿਪੋਰਟ ਅਨੁਸਾਰ ਗੋਸਲ ਤੇ 3 ਹੋਰਨਾਂ ਨੇ ਹਥਿਆਰਾਂ ਨਾਲ ਇਕ ਵਿਅਕਤੀ ‘ਤੇ ਹਮਲਾ ਕੀਤਾ ਸੀ, ਜਿਸ ਕਾਰਨ ਪੀੜਤ ਦੀ ਖੱਬੀ ਅੱਖ ਹੇਠਾਂ ਗੰਭੀਰ ਸੱਟ ਵੱਜੀ ਸੀ। ਅਟਾਰਨੀ ਦਫਤਰ ਅਨੁਸਾਰ ਗੋਸਲ ਨੂੰ ਅਗਲੇ ਸਾਲ 29 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ।

Leave a comment