ਨਵੀਂ ਦਿੱਲੀ, 17 ਫਰਵਰੀ (ਪੰਜਾਬ ਮੇਲ)- ਭਾਰਤੀ ਮੂਲ ਦੇ ਨੀਲ ਮੋਹਨ ਦੁਨੀਆਂ ਦੇ ਸਭ ਤੋਂ ਵੱਡੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਯੂਟਿਊਬ ਦੇ ਅਗਲੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹੋਣਗੇ। ਇਸ ਨਾਲ ਭਾਰਤੀ ਮੂਲ ਦਾ ਇੱਕ ਹੋਰ ਵਿਅਕਤੀ ਪ੍ਰਮੁੱਖ ਟੈਕਨਾਲੋਜੀ ਕੰਪਨੀਆਂ ਦੇ ਉੱਚ ਅਹੁਦੇ ‘ਤੇ ਕਾਬਜ਼ ਹੋਵੇਗਾ। ਭਾਰਤੀ ਮੂਲ ਦੇ ਸੁੰਦਰ ਪਿਚਾਈ ਯੂਟਿਊਬ ਦੀ ਮਾਲਕੀ ਵਾਲੀ ਕੰਪਨੀ ਗੂਗਲ ਦੇ ਸੀ.ਈ.ਓ. ਹਨ। ਮਾਈਕ੍ਰੋਸਾਫਟ ਦੇ ਮੁਖੀ ਸੱਤਿਆ ਨਡੇਲਾ, ਆਈ.ਬੀ.ਐੱਮ. ਦੇ ਮੁਖੀ ਅਰਵਿੰਦ ਕ੍ਰਿਸ਼ਨਾ ਅਤੇ ਐਬੋਡ ਦੇ ਮੁਖੀ ਸ਼ਾਂਤਨੂ ਨਰਾਇਣ ਦੇ ਵੀ ਭਾਰਤ ਨਾਲ ਸਬੰਧ ਹਨ।