-
ਨਿਊਯਾਰਕ , 11 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਸਾਬਕਾ ਯੂਟਿਊਬ ਦੀ ਸੀਈੳ ਸੂਜ਼ਨ ਵੋਜਿਕੀ ਦਾ ਦਿਹਾਂਤ ਹੋ ਗਿਆ। ਉਹ 56 ਸਾਲ ਦੀ ਸੂ। ਸੂਜ਼ਨ ਵਿਜਿਕੀ ਦੀ ਮੌਤ ਦੀ ਖਬਰ ਦੀ ਪੁਸ਼ਟੀ ਉਸ ਦੇ ਪਤੀ ਡੇਨਿਸ ਟ੍ਰੌਪਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੀਤੀ। ਇਸ ਹੱਦ ਤੱਕ ਇੱਕ ਭਾਵੁਕ ਪੋਸਟ ਪਾਈ ਗਈ ਹੈ।ਉਸ ਦਾ ਪਤੀ ਡੇਨਿਸ ਟਰੌਪਰ ਬਹੁਤ ਭਾਵੁਕ ਸੀ ਕਿਉਂਕਿ ਉਸ ਦੀ ਪਤਨੀ ਸੂਜ਼ਨ ਪਿਛਲੇ ਦੋ ਸਾਲਾਂ ਤੋਂ ਫੇਫੜਿਆਂ ਦੇ ਕੈਂਸਰ ਨਾਲ ਲੜਦੀ ਸੀ। ਜਿਸ ਦਾ ਬੀਤੀ ਸਵੇਰ ਨੂੰ ਦਿਹਾਂਤ ਹੋ ਗਿਆ।ਸੂਜ਼ਨ ਨੇ 2014 ਤੋਂ 2023 ਤੱਕ ਯੂਟਿਊਬ ਦੀ ਸੀਈੳ ਦੇ ਵਜੋਂ ਕੰਮ ਕੀਤਾ ਸੀ। ਇਸ ਤੋਂ ਪਹਿਲਾਂ ਉਹ ਗੂਗਲ ‘ਚ ਕੰਮ ਕਰਦੀ ਸੀ। ਇਸ ਸੰਦਰਭ ‘ਚ ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਨੇ ਸੂਜ਼ਨ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਅਤੇ ਕਿਹਾ ਕਿ ਉਹ ਇੱਕ ਸ਼ਾਨਦਾਰ ਮਿਹਨਤੀ ਅੋਰਤ ਸੀ। ਉਸਦੇ ਬਿਨਾਂ ਇਸ ਸੰਸਾਰ ਦੀ ਕਲਪਨਾ ਕਰਨਾ ਔਖਾ ਹੈ। ਇਸ ਦੌਰਾਨ, ਸੂਜ਼ਨ ਨੇ ਗੂਗਲ ਵਿੱਚ ਇੱਕ ਪ੍ਰਮੁੱਖ ਵਿਅਕਤੀ ਦੇ ਵਜੋਂ ਕੰਮ ਕੀਤਾ। ਸੁੰਦਰ ਪਿਚਾਈ ਨੇ ਖੁਲਾਸਾ ਕੀਤਾ ਕਿ ਸੂਜ਼ਨ ਨੇ ਇੰਟਰਨੈੱਟ ਬਣਾਉਣ ‘ਚ ਵੀ ਅਹਿਮ ਭੂਮਿਕਾ ਨਿਭਾਈ ਸੀ।