#EUROPE

ਯੂਕਰੇਨ ਦੌਰੇ ਬਾਰੇ ਬਾਇਡਨ ਵੱਲੋਂ ਪ੍ਰਸ਼ੰਸਾ ਕਰਨ ਬਾਅਦ ਮੋਦੀ ਨਾਲ ਪੂਤਿਨ ਵੱਲੋਂ ਗੱਲਬਾਤ

ਮਾਸਕੋ, 27 ਅਗਸਤ (ਪੰਜਾਬ ਮੇਲ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲਬਾਤ ਕੀਤੀ। ਰੂਸੀ ਰਾਸ਼ਟਰਪਤੀ ਦਫ਼ਤਰ ਨੇ ਇਸ ਗੱਲਬਾਤ ਦੇ ਕੋਈ ਵੇਰਵੇ ਜਾਰੀ ਨਹੀਂ ਕੀਤੇ। ਸ਼੍ਰੀ ਮੋਦੀ ਨੇ ਪਿਛਲੇ ਹਫਤੇ ਯੂਕਰੇਨ ਦਾ ਦੌਰਾ ਕੀਤਾ ਅਤੇ ਉੱਥੇ ਦੀ ਸਥਿਤੀ ‘ਤੇ ਰਾਸ਼ਟਰਪਤੀ ਵੋਲੋਦੋਮੀਰ ਜ਼ੇਲੈਂਸਕੀ ਨਾਲ ਚਰਚਾ ਕੀਤੀ। ਯੂਕਰੇਨ ਦੌਰੇ ਸਦਕਾ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼੍ਰੀ ਮੋਦੀ ਦੀ ਪ੍ਰਸ਼ੰਸਾ ਕੀਤੀ ਹੈ।