ਡਿੰਡੋਰੀ (ਮੱਧ ਪ੍ਰਦੇਸ਼), 29 ਫਰਵਰੀ (ਪੰਜਾਬ ਮੇਲ)- ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲ੍ਹੇ ਵਿਚ ਪਿੱਕਅਪ ਪਲਟਣ ਕਾਰਨ 14 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਜ਼ਖ਼ਮੀ ਹੋ ਗਏ। ਇਹ ਹਾਦਸਾ ਦੇਰ ਰਾਤ ਕਰੀਬ 1.30 ਵਜੇ ਬਰਝਾਰ ਘਾਟ ਨੇੜੇ ਵਾਪਰਿਆ। ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਗੱਡੀ 40-50 ਫੁੱਟ ਡੂੰਘੀ ਘਾਟੀ ਵਿਚ ਜਾ ਡਿੱਗੀ। ਹਾਦਸੇ ‘ਚ 14 ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 20 ਹੋਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਮਰਨ ਵਾਲਿਆਂ ਵਿਚ ਸੱਤ ਪੁਰਸ਼, ਛੇ ਔਰਤਾਂ ਅਤੇ ਨਾਬਾਲਗ ਲੜਕਾ ਸ਼ਾਮਲ ਹੈ।