+1-916-320-9444 (USA)
#INDIA

ਮੱਧ ਪ੍ਰਦੇਸ਼ ‘ਚ ਚਾਰ ਪੋਲਿੰਗ ਸਟੇਸ਼ਨਾਂ ‘ਤੇ 10 ਮਈ ਨੂੰ ਦੁਬਾਰਾ ਵੋਟਾਂ ਪੈਣਗੀਆਂ

ਭੋਪਾਲ, 9 ਮਈ (ਪੰਜਾਬ ਮੇਲ)- ਮੱਧ ਪ੍ਰਦੇਸ਼ ਦੀ ਬੈਤੂਲ ਲੋਕ ਸਭਾ ਸੀਟ ਦੇ ਚਾਰ ਬੂਥਾਂ ‘ਤੇ ਭਲਕੇ 10 ਮਈ ਨੂੰ ਦੁਬਾਰਾ ਵੋਟਾਂ ਪੈਣਗੀਆਂ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬੈਤੂਲ ਦੇ ਸੋਨੋਰਾ ਗੌਲਾ ਪਿੰਡ ਨੇੜੇ ਮੰਗਲਵਾਰ ਰਾਤ ਚੋਣ ਅਮਲੇ ਨੂੰ ਲਿਜਾ ਰਹੀ ਇੱਕ ਬੱਸ ‘ਚ ਅੱਗ ਲੱਗਣ ਕਾਰਨ ਕੁਝ ਵੋਟਿੰਗ ਮਸ਼ੀਨਾਂ ਨੁਕਸਾਨੀਆਂ ਗਈਆਂ ਸਨ, ਜਿਸ ਮਗਰੋਂ ਚੋਣ ਕਮਿਸ਼ਨ ਨੇ ਚਾਰ ਪੋਲਿੰਗ ਕੇਂਦਰਾਂ ‘ਦੇ ਦੁਬਾਰਾ ਚੋਣਾਂ ਕਰਾਉਣ ਦਾ ਹੁਕਮ ਦਿੱਤਾ।