#OTHERS

ਮੱਧ ਪੂਰਬ ਜੰਗ: ਈਰਾਨ ‘ਚ ਮਰਨ ਵਾਲਿਆਂ ਦੀ ਗਿਣਤੀ 1,300 ਤੋਂ ਪਾਰ

ਤਹਿਰਾਨ, 6 ਮਾਰਚ (ਪੰਜਾਬ ਮੇਲ)- ਮੱਧ ਪੂਰਬ ਵਿਚ ਜਾਰੀ ਭਿਆਨਕ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਹੁਣ ਤਬਾਹੀ ਦੇ ਅੰਕੜੇ ਹੋਰ ਵੀ ਡਰਾਉਣੇ ਹੁੰਦੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਖ਼ੂਨੀ ਸੰਘਰਸ਼ ਵਿਚ ਈਰਾਨ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ 1300 ਦਾ ਅੰਕੜਾ ਪਾਰ ਕਰ ਗਈ ਹੈ।
28 ਫਰਵਰੀ ਨੂੰ ਸ਼ੁਰੂ ਹੋਇਆ ਯੁੱਧ ਹੁਣ ਆਪਣੇ ਸੱਤਵੇਂ ਦਿਨ ਵਿਚ ਹੈ। ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਈਰਾਨੀ ਰੈੱਡ ਕ੍ਰੀਸੈਂਟ ਦੇ ਅਨੁਸਾਰ, ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਵਿਚ ਈਰਾਨ ਵਿਚ ਹੁਣ ਤੱਕ ਘੱਟੋ-ਘੱਟ 1,332 ਲੋਕ ਮਾਰੇ ਗਏ ਹਨ। ਈਰਾਨ ਵਿੱਚ ਮਨੁੱਖੀ ਸੰਕਟ ਦੇ ਅੰਕੜੇ ਚਿੰਤਾਜਨਕ ਹਨ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਇਨ੍ਹਾਂ ਵਿਚ 181 ਬੱਚੇ ਸ਼ਾਮਲ ਹਨ। ਯੂਨੀਸੇਫ  ਅਨੁਸਾਰ ਯੁੱਧ ਦੇ ਪਹਿਲੇ ਦਿਨ ਮਿਨਾਬ ਵਿਚ ਕੁੜੀਆਂ ਦੇ ਪ੍ਰਾਇਮਰੀ ਸਕੂਲ ‘ਤੇ ਹੋਏ ਹਮਲੇ ਵਿਚ 175 ਬੱਚੇ ਮਾਰੇ ਗਏ ਸਨ। ਦੇਸ਼ ਭਰ ਵਿਚ, 3,643 ਨਾਗਰਿਕ ਸਥਾਨ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚ 3,090 ਘਰ, 528 ਵਪਾਰਕ ਕੇਂਦਰ ਅਤੇ 14 ਡਾਕਟਰੀ ਸਹੂਲਤਾਂ ਸ਼ਾਮਲ ਹਨ। ਇਸ ਦੌਰਾਨ ਇਜ਼ਰਾਈਲ ਨੇ ਸ਼ਨੀਵਾਰ ਤੋਂ 11 ਮੌਤਾਂ ਦੀ ਰਿਪੋਰਟ ਕੀਤੀ ਹੈ ਅਤੇ 1,600 ਤੋਂ ਵੱਧ ਦਾ ਹਸਪਤਾਲਾਂ ਵਿਚ ਇਲਾਜ ਕੀਤਾ ਗਿਆ ਹੈ।