#PUNJAB

ਮੋਗਾ ਅਦਾਲਤ ‘ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ੀ ਭੁਗਤੀ

ਮੋਗਾ, 14 ਜੁਲਾਈ (ਪੰਜਾਬ ਮੇਲ)- ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਚੀਫ਼ ਜੁਡੀਸ਼ਲ ਮੈਜਿਸਟਰੇਟ ਸ਼ਿਲਪੀ ਗੁਪਤਾ ਦੀ ਅਦਾਲਤ ਵਿਚ ਸਥਾਨਕ ਸਾਬਕਾ ਕਾਂਗਰਸ ਵਿਧਾਇਕ ਹੁਣ ਭਾਜਪਾ ਆਗੂ ਡਾ. ਹਰਜੋਤ ਕਮਲ ਵੱਲੋਂ ਦਾਇਰ ਮਾਣਹਾਨੀ ਮੁਕੱਦਮੇ ‘ਚ ਪੇਸ਼ੀ ਭੁਗਤੀ। ਅੱਜ ਅਦਾਲਤ ਵਿਚ ਬਚਾਅ ਪੱਖ ਵਕੀਲਾਂ ਨੇ ਸੁਆਲਾਂ ਦੀ ਝੜੀ ਲਗਾਉਂਦੇ ਸਾਬਕਾ ਕਾਂਗਰਸ ਵਿਧਾਇਕ ਨੂੰ ਸਵਾਲ ਜਵਾਬ ਕੀਤੇ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਅਦਾਲਤ ਵਿਚ ਕੇਸ ਦੀ ਪੈਰਵੀ ਲਈ ਐਡਵੋਕੇਟ ਨਿਰਪਾਲ ਸਿੰਘ ਧਾਲੀਵਾਲ, ਐਡਵੋਕੇਟ ਬਰਿੰਦਰਪਾਲ ਸਿੰਘ ਰੱਤੀਆਂ ਅਤੇ ਰਵਿੰਦਰਪਾਲ ਸਿੰਘ ਰੱਤੀਆਂ ਪੇਸ਼ ਹੋਏ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਅਗਲੀ ਸੁਣਵਾਈ ਲਈ 4 ਅਗਸਤ ਮੁਕੱਰਰ ਕੀਤੀ ਹੈ। ਦੂਜੇ ਪਾਸੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਵੀ ਆਪਣੇ ਵਕੀਲ ਹਰਦੀਪ ਸਿੰਘ ਲੋਧੀ ਨਾਲ ਅਦਾਲਤ ਵਿਚ ਹਾਜ਼ਰ ਸਨ।

Leave a comment