-ਡਿੱਗਣ ਕਾਰਨ ਇਕ ਬੱਚੇ ਦੀ ਮੌਤ ਤੇ ਇਕ ਹੋਰ ਜ਼ਖਮੀ
ਸੈਕਰਾਮੈਂਟੋ, 7 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮੈਰੀਲੈਂਡ ਰਾਜ ਵਿਚ ਇਕ ਦੁੱਖਦਾਈ ਘਟਨਾ ਵਾਪਰਨ ਦੀ ਖਬਰ ਹੈ, ਜਿਸ ਵਿਚ ਇਕ ਬੱਚੇ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖਮੀ ਹੋ ਗਿਆ। ਚਾਰਲਸ ਕਾਊਂਟੀ ਦੇ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਘਟਨਾ ਵਾਲਡੋਰਫ ਵਿਚ ਰੀਜੈਂਸੀ ਫਰਨੀਚਰ ਸਟੇਡੀਅਮ ‘ਚ ਉਸ ਸਮੇ ਵਾਪਰੀ, ਜਦੋਂ ਸਟੇਡੀਅਮ ਵਿਚ ਸਾਊਦਰਨ ਮੈਰੀਲੈਂਡ ਬਲਿਊ ਕਰੈਬਸ ਬੇਸਬਾਲ ਟੀਮ ਖੇਡ ਰਹੀ ਸੀ। ਸਟੇਡੀਅਮ ਦੇ ਬਾਹਰ ਇਕ ਉਛਾਲ ਘਰ ਵਿਚ ਕੁਝ ਬੱਚੇ ਮੌਜੂਦ ਸਨ ਕਿ ਹਵਾ ਦਾ ਇਕ ਝੋਂਕਾ ਉਛਾਲ ਘਰ ਨੂੰ 15 ਤੋਂ 20 ਫੁੱਟ ਤੱਕ ਉਡਾ ਕੇ ਲੈ ਗਿਆ। ਬੱਚੇ ਉਛਾਲ ਘਰ ਵਿਚੋਂ ਉਛਲ ਕੇ ਜ਼ਮੀਨ ਉਪਰ ਆ ਡਿੱਗੇ। ਮੌਕੇ ‘ਤੇ ਮੌਜੂਦ ਡਾਕਟਰੀ ਅਮਲੇ ਨੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ।
ਇਕ 5 ਸਾਲ ਦੇ ਬੱਚੇ ਨੂੰ ਤੁਰੰਤ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਉਹ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਇਕ ਹੋਰ ਬੱਚਾ ਹਸਪਤਾਲ ਵਿਚ ਦਾਖਲ ਹੈ, ਜਿਸ ਦੀ ਹਾਲਤ ਸਥਿਰ ਹੈ। ਇਸ ਘਟਨਾ ਕਾਰਨ ਖੇਡਿਆ ਜਾਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ। ਸਾਊਦਰਨ ਮੈਰੀਲੈਂਡ ਬਲਿਊ ਕਰੈਬਸ ਨੇ ਮੈਚ ਰੱਦ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਸ ਦੁੱਖ ਦੀ ਘੜੀ ਵਿਚ ਉਹ ਬੱਚਿਆਂ ਦੇ ਪਰਿਵਾਰਾਂ ਨਾਲ ਖੜ੍ਹੇ ਹਨ ਤੇ ਉਨ੍ਹਾਂ ਦੇ ਦੁੱਖ ਵਿਚ ਸ਼ਾਮਲ ਹਨ। ਚਾਰਲਸ ਕਾਊਂਟੀ ਦੇ ਸਰਕਾਰੀ ਕਮਿਸ਼ਨ ਦੇ ਪ੍ਰਧਾਨ ਰੀਬੇਨ ਬੀ ਕੋਲਿਨਸ ਨੇ ਵੀ ਇਕ ਬਿਆਨ ਵਿਚ ਸਬੰਧਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਮੌਕੇ ‘ਤੇ ਮਦਦ ਲਈ ਪੁੱਜੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।