ਨਵੀਂ ਦਿੱਲੀ, 24 ਜੂਨ (ਪੰਜਾਬ ਮੇਲ)- ਮੈਟਾ ਨੇ ਭਾਰਤ ਵਿਚ ਆਪਣੇ ਏ.ਆਈ. ਸਹਾਇਕ ਮੈਟਾ ਏ.ਆਈ. ਨੂੰ ਵੱਟਸਐਪ, ਫੇਸਬੁੱਕ ਤੇ ਮੈਸੇਂਜਰ, ਇੰਸਟਾਗ੍ਰਾਮ ਅਤੇ ਮੈਟਾ ਏ.ਆਈ. ਪੋਰਟਲ ‘ਤੇ ਉਪਲਬੱਧ ਕਰਵਾਉਣ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ਕੰਪਨੀ ਨੇ ਬਿਆਨ ਵਿਚ ਕਿਹਾ ਕਿ ਇਸ ਨਾਲ ਲੋਕ ਹੁਣ ਆਪਣੇ ਕੰਮ ਨੂੰ ਪੂਰਾ ਕਰਨ, ਸਮੱਗਰੀ ਬਣਾਉਣ ਅਤੇ ਕਿਸੇ ਵਿਸ਼ੇ ਦੀ ਡੂੰਘਾਈ ਵਿਚ ਜਾਣ ਲਈ ਇਸ ਦੇ ਵੱਖ-ਵੱਖ ਐਪਸ ‘ਤੇ ਫੀਡ ਅਤੇ ਚੈਟ ਵਿਚ ਮੈਟਾ ਏ.ਆਈ. ਦੀ ਵਰਤੋਂ ਕਰਨ ਦੇ ਯੋਗ ਹੋਣਗੇ ਅਤੇ ਇਸ ਲਈ ਉਨ੍ਹਾਂ ਵੱਲੋਂ ਵਰਤੀ ਜਾ ਰਹੀ ਐਪ ਤੋਂ ਵੀ ਹਟਣਾ ਨਹੀਂ ਹੋਵੇਗਾ, ਜਿਸ ਦੀ ਉਹ ਵਰਤੋਂ ਕਰ ਰਹੇ ਹਨ।