ਮੈਕਸੀਕੋ ਸਿਟੀ, 30 ਮਾਰਚ (ਪੰਜਾਬ ਮੇਲ)- ਮੈਕਸੀਕੋ ਦੇ ਦੱਖਣੀ ਪ੍ਰਸ਼ਾਂਤ ਤੱਟ ਕੋਲ ਕਿਸ਼ਤੀ ਹਾਦਸੇ ਵਿਚ ਅੱਠ ਪ੍ਰਵਾਸੀਆਂ ਦੀ ਮੌਤ ਹੋ ਗਈ। ਮੁੱਢਲੀ ਜਾਂਚ ਦੇ ਆਧਾਰ ‘ਤੇ ਪਤਾ ਲੱਗਿਆ ਹੈ ਕਿ ਮਰਨ ਵਾਲੇ ਏਸ਼ਿਆਈ ਮੂਲ ਦੇ ਸਨ। ਮੈਕਸੀਕੋ ਦੇ ਦੱਖਣੀ ਰਾਜ ਓਆਕਸਾਕਾ ਵਿਚ ਸਰਕਾਰੀ ਵਕੀਲਾਂ ਨੇ ਕਿਹਾ ਕਿ ਹਾਦਸੇ ਵਿਚ ਬਚੇ ਏਸ਼ਿਆਈ ਵਿਅਕਤੀ ਨੂੰ ਲੱਭ ਲਿਆ ਗਿਆ ਹੈ। ਮੁੱਢਲੀ ਜਾਂਚ ਦੇ ਆਧਾਰ ‘ਤੇ ਅਜਿਹਾ ਜਾਪਦਾ ਹੈ ਕਿ ਇਸ ਹਾਦਸੇ ‘ਚ ਜਾਨ ਗਵਾਉਣ ਵਾਲੇ ਲੋਕ ਏਸ਼ੀਆ ਦੇ ਸਨ। ਲਾਸ਼ਾਂ ਪਲੇਆ ਵਿਸੇਂਟ ਕਸਬੇ ਦੇ ਬੀਚ ਨੇੜੇ ਮਿਲੀਆਂ ਹਨ। ਕਿਸ਼ਤੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।