#AMERICA

ਮੈਕਸੀਕੋ ਡਰੱਗ ਤਸਕਰੀ ਲਈ ਸਾਬਕਾ ਵਕੀਲ ਨੂੰ ਸੁਣਾਈ ਗਈ 7 ਸਾਲ ਦੀ ਜੇਲ੍ਹ

ਵਾਸ਼ਿੰਗਟਨ, 26 ਜੂਨ (ਰਾਜ ਗੋਗਨਾ/ਪੰਜਾਬ ਮੇਲ)-ਨਿਆਂ ਵਿਭਾਗ ਨੇ ਮੈਕਸੀਕੋ ਦੇ ਇੱਕ ਸਾਬਕਾ ਅਟਾਰਨੀ ਨੂੰ ਮੇਥਾਮਫੇਟਾਮਾਈਨ ਸਮੇਤ ਨਿਯੰਤਰਿਤ ਪਦਾਰਥਾਂ ਨੂੰ ਵੰਡਣ ਦੀ ਸਾਜ਼ਿਸ਼ ਲਈ ਅਦਾਲਤ ਨੇ ਸੱਤ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਏਜੰਟਾਂ ਨੇ ਮਾਰਚ 2023 ਵਿਚ ਗੁਸਤਾਵੋ ਕਾਸਟੇਲਾਨੋਸ-ਟੈਪੀਆ ਨਾਮੀ ਸਾਬਕਾ ਵਕੀਲ ਅਤੇ 23 ਹੋਰ ਬਚਾਓ ਪੱਖਾਂ ਨੂੰ ਗ੍ਰਿਫਤਾਰ ਕਰਨ ਵੇਲੇ ਮੇਥਾਮਫੇਟਾਮਾਈਨ, ਕੋਕੀਨ, ਨਕਦੀ ਅਤੇ ਹਥਿਆਰ ਜ਼ਬਤ ਕੀਤੇ ਸਨ। ਗੁਸਤਾਵੋ ਕੈਸਟੇਲਾਨੋਸ-ਟਪੀਆ (38) ਨੂੰ ਟਾਕੋਮਾ, ਵਾਸ਼ਿੰਗਟਨ ਵਿਚ 90 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਉਹ ਕਾਨੂੰਨੀ ਤੌਰ ‘ਤੇ ਸੰਯੁਕਤ ਰਾਜ ਵਿਚ ਮੌਜੂਦ ਨਹੀਂ ਸੀ ਅਤੇ ਸੰਭਾਵਿਤ ਤੌਰ ‘ਤੇ ਉਸਦੀ ਜੇਲ੍ਹ ਦੀ ਸਜ਼ਾ ਤੋਂ ਬਾਅਦ ਉਸ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਕਾਸਟੇਲਾਨੋਸ-ਟੈਪੀਆ ਦੀ ਪਛਾਣ ਪਿਛਲੇ ਸਾਲ ਕਾਨੂੰਨ ਲਾਗੂ ਕਰਨ ਵਾਲੇ ਇੱਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਸੰਸਥਾ ਨੂੰ ਮੈਥਾਮਫੇਟਾਮਾਈਨ ਦੇ ਇੱਕ ਵੱਡੇ ਸਪਲਾਇਰ ਵਜੋਂ ਕੀਤੀ ਗਈ ਸੀ, ਜੋ ਆਰੀਅਨ ਪਰਿਵਾਰ ਵਜੋਂ ਜਾਣੇ ਜਾਂਦੇ ਜੇਲ੍ਹ ਗਿਰੋਹ ਨਾਲ ਸਬੰਧ ਰੱਖਦਾ ਹੈ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਕੈਸਟੇਲਾਨੋਸ-ਟਪੀਆ ਇੱਕ ਡਰੱਗ ਉਪਭੋਗਤਾ ਨਹੀਂ ਸੀ। ਉਸ ਨੇ ਪਹਿਲਾਂ ਮੈਕਸੀਕੋ ਵਿਚ ਇੱਕ ਵਕੀਲ ਵਜੋਂ ਕੰਮ ਕੀਤਾ ਸੀ ਅਤੇ 2020 ਵਿਚ ਕੋਵਿਡ-19 ਮਹਾਂਮਾਰੀ ਦੇ ਦੌਰਾਨ ਸੰਯੁਕਤ ਰਾਜ ਅਮਰੀਕਾ ਆਇਆ ਸੀ। ਕੈਸਟੇਲਾਨੋਜ ਟੈਪੀਆ 23 ਹੋਰ ਬਚਾਓ ਪੱਖਾਂ ਨੂੰ ਮਾਰਚ 2023 ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਗ੍ਰਿਫਤਾਰ ਕੀਤਾ ਗਿਆ ਸੀ। ਏਜੰਟਾਂ ਨੇ ਉਸ ਪਾਸੋਂ ਅੰਦਾਜ਼ਨ 255 ਪੌਂਡ ਮੈਥਾਮਫੇਟਾਮਾਈਨ, 830,000 ਫੈਂਟਾਨਾਇਲ ਦੀਆਂ ਗੋਲੀਆਂ, 26 ਪੌਂਡ ਤੋਂ ਵੱਧ ਫੈਂਟਾਨਾਇਲ ਪਾਊਡਰ, ਕੋਕੀਨ ਹੈਰੋਇਨ ਜਿਨ੍ਹਾਂ ਦੀ ਬਾਜ਼ਾਰੀ ਕੀਮਤ 668,000 ਹਜ਼ਾਰ ਡਾਲਰ ਦੇ ਕਰੀਬ ਨਸ਼ੀਲੇ ਪਦਾਰਥਾਂ ਤੋਂ ਇਲਾਵਾ ਬੰਦੂਕਾਂ  ਜ਼ਬਤ ਕੀਤੀਆ ਸਨ। ਦੱਸਣਯੋਗ ਹੈ ਕਿ ਅਮਰੀਕਾ ਦੇ ਵਾਸ਼ਿੰਗਟਨ ਰਾਜ ਵਿਚ 2023 ਵਿਚ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਵਿਚ 27 ਫੀਸਦੀ ਤੋਂ ਵੱਧ ਵਾਧਾ ਦੇਖਣ ਤੋਂ ਬਾਅਦ ਵਕੀਲਾਂ ਨੇ ਕੈਸਟੇਲਾਨੋਸ ਟੈਪੀਆ ਲਈ 9 ਸਾਲ ਦੀ ਕੈਦ ਦੀ ਸਜ਼ਾ ਦੀ ਅਦਾਲਤ ਨੂੰ ਬੇਨਤੀ ਕੀਤੀ ਸੀ।