#AMERICA

ਮੇਟਾ ਵੱਲੋਂ ਡੋਨਾਲਡ ਟਰੰਪ ਤੋਂ ਪਾਬੰਦੀ ਹਟਾਉਣ ਦਾ ਫੈਸਲਾ

ਨਿਊਯਾਰਕ, 30 ਜੁਲਾਈ (ਪੰਜਾਬ ਮੇਲ)- ਡੋਨਾਲਡ ਟਰੰਪ ‘ਤੇ ਜਾਨਲੇਵਾ ਹਮਲਾ ਹੋਇਆ, ਜਿਸ ‘ਚ ਉਹ ਵਾਲ-ਵਾਲ ਬਚ ਗਏ। ਇਸ ਹਮਲੇ ਦੀ ਪੂਰੀ ਦੁਨੀਆਂ ‘ਚ ਚਰਚਾ ਹੋ ਰਹੀ ਹੈ। ਡੋਨਾਲਡ ਟਰੰਪ ਸਾਲ 2024 ਵਿਚ ਅਮਰੀਕਾ ਦੇ ਰਾਸ਼ਟਰਪਤੀ ਦੀ ਹੋਣ ਜਾ ਰਹੀ ਚੋਣ ਲਈ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ। ਅਜਿਹੇ ‘ਚ ਮੇਟਾ ਨੇ ਉਨ੍ਹਾਂ ‘ਤੇ ਲਗਾਈ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ।
ਮੇਟਾ ਨੇ ਕਿ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਚੋਣਾਂ ਲੜ ਰਹੇ ਹਨ। ਅਜਿਹੇ ‘ਚ ਮੈਟਾ ਦਾ ਮੰਨਣਾ ਹੈ ਕਿ ਸਾਰਿਆਂ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ, ਦੂਜੇ ਉਮੀਦਵਾਰ ਚੋਣ ਪ੍ਰਚਾਰ ਲਈ ਮੇਟਾ ਦੇ ਪਲੇਟਫਾਰਮ ਜਿਵੇਂ ਫੇਸਬੁੱਕ, ਇੰਸਟਾਗ੍ਰਾਮ ਆਦਿ ਦੀ ਵਰਤੋਂ ਕਰ ਰਹੇ ਹਨ, ਉਸੇ ਤਰ੍ਹਾਂ ਡੋਨਾਲਡ ਟਰੰਪ ਵੀ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।
ਮੇਟਾ ਨੇ ਸਾਲ 2021 ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਪਾਬੰਦੀ ਲਗਾਈ ਸੀ। ਦਰਅਸਲ, ਸਾਲ 2021 ਦੌਰਾਨ ਅਮਰੀਕਾ ਵਿਚ ਹਿੰਸਾ ਹੋਈ ਸੀ ਅਤੇ ਉਸ ਤੋਂ ਬਾਅਦ ਟਰੰਪ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੇਟਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪਲੇਟਫਾਰਮ ‘ਤੇ ਵੀ ਬੈਨ ਕਰ ਦਿੱਤਾ ਗਿਆ।
ਅਮਰੀਕਾ ਦੇ ਕੈਪੀਟਲ ਹਿੱਲ ‘ਚ 6 ਜਨਵਰੀ 2021 ਨੂੰ ਹਿੰਸਾ ਹੋਈ ਸੀ। ਇਸ ਤੋਂ ਬਾਅਦ ਟਰੰਪ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਬੈਨ ਕਰ ਦਿੱਤਾ ਗਿਆ। ਮੈਟਾ ਦੇ ਗਲੋਬਲ ਮਾਮਲਿਆਂ ਦੇ ਪ੍ਰਧਾਨ ਨਿਕ ਕਲੇਗ ਨੇ ਪਾਬੰਦੀਆਂ ਹਟਾਊਂਦੇ ਹੋਏ ਜਾਰੀ ਕੀਤੇ ਇੱਕ ਬਿਆਨ ਵਿਚ ਕਿਹਾ ਕਿ ਕੰਪਨੀ ਦਾ ਮੰਨਣਾ ਹੈ ਕਿ ਅਮਰੀਕੀ ਲੋਕ ਰਾਸ਼ਟਰਪਤੀ ਅਹੁਦੇ ਦੇ ਨਾਮਜ਼ਦ ਵਿਅਕਤੀਆਂ ਨੂੰ ਬਰਾਬਰ ਸੁਣਨਾ ਚਾਹੁੰਦੇ ਹਨ।
ਹੋਰ ਪਲੇਟਫਾਰਮਾਂ ਨੇ ਵੀ ਇਸ ਤੋਂ ਪਹਿਲਾਂ ਐਕਸ ਪਲੇਟਫਾਰਮ (ਪਹਿਲਾਂ ਟਵਿੱਟਰ) ਅਤੇ ਯੂਟਿਊਬ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ ਅਤੇ ਉਨ੍ਹਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਹਾਲ ਹੀ ‘ਚ ਡੋਨਾਲਡ ਟਰੰਪ ਚੀਨੀ ਸ਼ਾਰਟ ਵੀਡੀਓ ਐਪ ‘ਟਿਕਟਾਕ’ ‘ਚ ਜੁਆਇਨ ਕਰ ਗਏ ਸਨ, ਜਦਕਿ ਪਹਿਲਾਂ ਉਹ ਖੁਦ ਇਸ ਐਪ ਨੂੰ ਅਮਰੀਕਾ ‘ਚ ਬੈਨ ਕਰਨਾ ਚਾਹੁੰਦੇ ਸਨ।