#PUNJAB

ਮੁੱਖ ਮੰਤਰੀ ਭਗਵੰਤ ਮਾਨ ਦਾ ਹਸਪਤਾਲ ਦਾਖਲ ਹੋਣਾ ਇੱਕ ਬੁਝਾਰਤ!

ਚੰਡੀਗੜ੍ਹ, 18 ਫਰਵਰੀ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਫੋਰਟਿਸ ਹਸਪਤਾਲ, ਮੋਹਾਲੀ ਵਿਚ ਜ਼ੇਰੇ-ਇਲਾਜ ਹਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਕਾਰਨ ਦੁਬਾਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗਲਵਾਰ ਫੋਰਟਿਸ ਹਸਪਤਾਲ ਮੋਹਾਲੀ ਵਿਚ ਲਿਆਂਦਾ ਗਿਆ ਸੀ। ਹੁਣ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਰੁਟੀਨ ਡਾਕਟਰੀ ਜਾਂਚ ਕਰਵਾਈ ਹੈ। ਡਾਕਟਰਾਂ ਨੇ ਉਨ੍ਹਾਂ ਦੇ ਸਾਰੇ ਜ਼ਰੂਰੀ ਟੈਸਟ ਕੀਤੇ ਹਨ, ਜਿਨ੍ਹਾਂ ਦੀ ਰਿਪੋਰਟ ਬਿਲਕੁਲ ਸਹੀ ਆਈ ਹੈ ਅਤੇ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ।
ਹਾਲਾਂਕਿ, ਲਗਾਤਾਰ ਕੰਮ ਦੇ ਬੋਝ ਕਾਰਨ ਉਹ ਕਾਫੀ ਥਕਾਵਟ ਮਹਿਸੂਸ ਕਰ ਰਹੇ ਹਨ। ਇਸੇ ਕਰਕੇ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਦੇਖਭਾਲ ਲਈ ਹਸਪਤਾਲ ਵਿਚ ਹੀ ਰੱਖਿਆ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਬਿਲਕੁਲ ਠੀਕ ਹੈ ਅਤੇ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।
ਇਸ ਤੋਂ ਪਹਿਲਾਂ ਬੀਤੇ ਦਿਨੀਂ ਮੋਗਾ ਵਿਚ ਰੈਲੀ ਸੀ। ਫੋਰਟਿਸ ਹਸਪਤਾਲ ਤੋਂ ਤੰਦਰੁਸਤ ਹੋਣ ਕਾਰਨ ਛੁੱਟੀ ਮਿਲਣ ਉਪਰੰਤ ਉਹ ਰੈਲੀ ‘ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਰੈਲੀ ਤੋਂ ਪਰਤਣ ਉਪਰੰਤ ਦੇਰ ਰਾਤ ਇੱਕ ਵਾਰ ਫਿਰ ਫੋਰਟਿਸ ਹਸਪਤਾਲ ਆ ਗਏ।
ਹੁਣ ਅਣਅਧਿਕਾਰਤ ਕਿਸੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੈਮੀਕਲ ਦਿੱਤਾ ਗਿਆ ਹੈ, ਜਿਸ ਕਰਕੇ ਉਨ੍ਹਾਂ ਦੀ ਸਿਹਤ ਖਰਾਬ ਹੋਈ ਸੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਬੀ.ਪੀ. ਵਧਣ ਦੀ ਸ਼ਿਕਾਇਤ ਕਾਰਨ ਹਸਪਤਾਲ ਦਾਖਲ ਹੋਏ ਸਨ। ਫਿਰ ਕਿਹਾ ਗਿਆ ਕਿ ਉਹ ਸਾਹ ਲੈਣ ਵਿਚ ਦਿੱਕਤ ਕਾਰਨ ਹਸਪਤਾਲ ਦਾਖਲ ਹੋਏ ਹਨ। ਜਦਕਿ ਰਾਜਨੀਤਿਕ ਤੌਰ ‘ਤੇ ਇਸ ਦੇ ਅਰਥ ਇਹੀ ਹਨ ਕਿ ਕੇਜਰੀਵਾਲ ਨਾਲ ਉਨ੍ਹਾਂ ਦਾ 36 ਦਾ ਅੰਕੜਾ ਚੱਲ ਰਿਹਾ ਹੈ। ਕੇਜਰੀਵਾਲ ਨਾਰਾਜ਼ ਚੱਲ ਹਨ ਕਿਉਂਕਿ 2 ਡਿਪਟੀ ਸੀ.ਐੱਮ. ਲਗਾ ਕੇ ਮੁੱਖ ਮੰਤਰੀ ਦੀਆਂ ਸ਼ਕਤੀਆਂ ਖੋਹਣ ਜਾਂ ਸੀਮਤ ਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।