ਨਿਊਯਾਰਕ, 20 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਵਿਚ ਵਾਪਰੀ ਇੱਕ ਬਹੁਤ ਹੀ ਦੁਖਦਾਈ ਘਟਨਾ ‘ਚ ਇੱਕ ਗੁਜਰਾਤੀ ਨੌਜਵਾਨ ਦੀ ਹੋਟਲ ਦੇ ਸਵੀਮਿੰਗ ਪੂਲ ‘ਚ ਨਹਾਉਂਦੇ ਸਮੇਂ ਡੁੱਬ ਜਾਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਛਾਣ ਦੀਕਸ਼ਿਤ ਪਟੇਲ ਵਜੋਂ ਹੋਈ ਹੈ, ਜੋ ਮਿਸ਼ੀਗਨ ਵਿਚ ਇੱਕ ਹੋਟਲ ਦੇ ਸਵੀਮਿੰਗ ਪੂਲ ਵਿਚ ਨਹਾਉਣ ਗਿਆ ਸੀ, ਪਰ ਦੀਕਸ਼ਿਤ, ਜੋ ਡੂੰਘੇ ਪਾਣੀ ਵਿਚ ਪਹੁੰਚ ਗਿਆ ਸੀ ਅਤੇ ਤੈਰ ਨਹੀਂ ਸਕਦਾ ਸੀ, ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀਕਸ਼ਿਤ ਪਟੇਲ ਗੁਜਰਾਤ ਰਾਜ ਦੇ ਮਹਿਸਾਣਾ ਜ਼ਿਲ੍ਹੇ ਦੇ ਨਦਾਸਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਆਪਣੀ ਪਤਨੀ ਨਾਲ ਅਮਰੀਕਾ ਵਿਚ ਰਹਿੰਦਾ ਸੀ। ਦੀਕਸ਼ਿਤ ਦੀ ਪਤਨੀ ਵਨੀਤਾ ਪਟੇਲ ਇਸ ਸਮੇਂ ਗਰਭਵਤੀ ਹੈ ਅਤੇ ਉਸਦਾ ਪਤੀ ਕਿਸੇ ਅਣਜਾਣ ਦੇਸ਼ ਵਿਚ ਉਸਦਾ ਇੱਕੋ ਇੱਕ ਸਹਾਰਾ ਸੀ ਅਤੇ ਉਸ ਦੀ ਪਤਨੀ , ਵਨੀਤਾ ਅਮਰੀਕਾ ਵਿਚ ਇਕੱਲੀ ਰਹਿ ਗਈ ਹੈ। ਦੀਕਸ਼ਿਤ ਪਟੇਲ ਦੀ ਪਤਨੀ ਅਤੇ ਪਰਿਵਾਰ ਦੀ ਮਦਦ ਲਈ ਕ੍ਰਾਊਡਫੰਡਿੰਗ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਸ਼ੁਰੂ ਵਿਚ ਇਸਦੇ ਲਈ 30,000 ਹਜ਼ਾਰ ਡਾਲਰ ਦਾ ਟੀਚਾ ਰੱਖਿਆ ਗਿਆ ਸੀ, ਜਿਸਨੂੰ ਹੁਣ ਵਧਾ ਕੇ 50,000 ਹਜ਼ਾਰ ਡਾਲਰ ਕਰ ਦਿੱਤਾ ਗਿਆ ਹੈ ਅਤੇ ਅਮਰੀਕਾ ਵਿਚ ਰਹਿਣ ਵਾਲੇ ਗੁਜਰਾਤੀ ਇਸ ਵਿਚ ਖੁੱਲ੍ਹ ਕੇ ਮਦਦ ਕਰ ਰਹੇ ਹਨ।
ਮਿਸ਼ੀਗਨ ਦੇ ਇੱਕ ਮੋਟਲ ਦੇ ਸਵੀਮਿੰਗ ਪੂਲ ‘ਚ ਗੁਜਰਾਤੀ ਵਿਅਕਤੀ ਦੀ ਡੁੱਬਣ ਨਾਲ ਮੌਤ
