#AMERICA

ਮਿਲਵਾਕੀ ਦੇ ਗੁਰਦੁਆਰਾ ਦੇ ਮੁੱਖ ਸੇਵਾਦਾਰ ਅਤੇ ਸਮਾਜ ਸੇਵੀ ਹਰਭਜਨ ਸਿੰਘ ਸੰਧਾਵਾਲੀਆ ਦਾ ਸਿਆਟਲ ਵਿਖੇ ਸਨਮਾਨ ਅਤੇ ਸਵਾਗਤ

ਸਿਆਟਲ, 11 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸ. ਹਰਭਜਨ ਸਿੰਘ ਸੰਧਾਵਾਲੀਆ ਆਪਣੀ ਪਤਨੀ ਹਰਵਿੰਦਰ ਬੀਰ ਕੌਰ ਸੰਧਾਵਾਲੀਆ ਨਾਲ ਵਿਆਹ ਸਮਾਗਮ ਵਿਚ ਹਾਜ਼ਰੀ ਭਰਨ ਲਈ ਸਿਆਟਲ ਪਹੁੰਚੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਗੁਰਦੀਪ ਸਿੰਘ ਸਿੱਧੂ ਨੇ ਸ਼ਾਲ ਪਾ ਕੇ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਅਤੇ ਸਮਾਜ ਸੇਵੀ ਸ. ਹਰਭਜਨ ਸਿੰਘ ਸੰਧਾਵਾਲੀਆ ਤੇ ਉਨ੍ਹਾਂ ਦੀ ਪਤਨੀ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ। ਇਸ ਮੌਕੇ ਦੱਸਿਆ ਗਿਆ ਕਿ ਇਹ ਨਾਮਵਾਰੀ ਸਮਾਜ ਸੇਵੀ ਹਨ, ਜੋ ਕਿ ਸਾਂਝੇ ਕਮਿਊਨਿਟੀ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਦਾਨ ਪੂਜਾ ਅਤੇ ਵਧੀਆਂ ਸੇਵਾਵਾਂ ਨਿਭਾਉਂਦੇ ਹਨ। ਪ੍ਰਧਾਨ ਹੁੰਦਿਆਂ ਉਨ੍ਹਾਂ ਗੁਰਦੁਆਰੇ ਲਈ ਅਜਿਹੇ ਕੰਮ ਕੀਤੇ, ਜਿਨ੍ਹਾਂ ਨਾਲ ਉਨ੍ਹਾਂ ਨੂੰ ਅਜੇ ਵੀ ਯਾਦ ਕੀਤਾ ਜਾਂਦਾ ਹੈ।