-ਭਾਰਤ ਆਏ ਮਿਆਂਮਾਰ ਦੇ ਸੈਨਿਕਾਂ ਨੂੰ ਵਾਪਸ ਲੈਣ ਲਈ ਆਇਆ ਸੀ ਜਹਾਜ਼
ਆਈਜ਼ੌਲ, 23 ਜਨਵਰੀ (ਪੰਜਾਬ ਮੇਲ)- ਮਿਆਂਮਾਰ ਦਾ ਫੌਜੀ ਜਹਾਜ਼ ਅੱਜ ਆਈਜ਼ੌਲ ਦੇ ਬਾਹਰਵਾਰ ਲੇਂਗਪੁਈ ਹਵਾਈ ਅੱਡੇ ‘ਤੇ ਹਾਦਸਾਗ੍ਰਸਤ ਹੋ ਗਿਆ ਤੇ ਇਸ ਦੇ ਦੋ ਟੁਕੜੇ ਹੋ ਗਏ। ਇਹ ਜਹਾਜ਼ ਪਿਛਲੇ ਹਫਤੇ ਨਸਲੀ ਵਿਦਰੋਹੀ ਸਮੂਹ ‘ਅਰਾਕਾਨ ਆਰਮੀ’ ਨਾਲ ਮੁਕਾਬਲੇ ਤੋਂ ਬਾਅਦ ਸਰਹੱਦ ਪਾਰ ਕਰਕੇ ਭਾਰਤ ਆਏ ਮਿਆਂਮਾਰ ਦੇ ਸੈਨਿਕਾਂ ਨੂੰ ਵਾਪਸ ਲੈਣ ਲਈ ਇੱਥੇ ਆਇਆ ਸੀ। ਅਧਿਕਾਰੀਆਂ ਮੁਤਾਬਕ ਹਾਦਸੇ ਦੇ ਸਮੇਂ ਜਹਾਜ਼ ‘ਚ 6 ਵਿਅਕਤੀ ਸਵਾਰ ਸਨ ਅਤੇ ਉਨ੍ਹਾਂ ‘ਚੋਂ ਤਿੰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਹਾਜ਼ ਲੈਂਡਿੰਗ ਦੌਰਾਨ ਹਵਾਈ ਅੱਡੇ ਦੀ ਪੱਟੀ ਤੋਂ ਅੱਗੇ ਨਿਕਲ ਗਿਆ।