#AMERICA

ਮਸ਼ਹੂਰ ਅਮਰੀਕੀ ਗਾਇਕ ਨੂੰ ਬਾਲ ਸੈਕਸ ਅਪਰਾਧਾਂ ਲਈ 20 ਸਾਲਾਂ ਦੀ ਸਜ਼ਾ

ਵਾਸ਼ਿੰਗਟਨ, 27 ਫਰਵਰੀ (ਪੰਜਾਬ ਮੇਲ)- ਅਮਰੀਕੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸਿੰਗਰ ਆਰ. ਕੇਲੀ ਨੂੰ ਸ਼ਿਕਾਗੋ ਦੀ ਇਕ ਫੈਡਰਲ ਕੋਰਟ ਨੇ ਬਾਲ ਸੈਕਸ ਅਪਰਾਧਾਂ ਲਈ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। 56 ਸਾਲਾ ਗਾਇਕ ਰਾਬਰਟ ਸਿਲਵੇਸਟਰ ਕੇਲੀ ਨੂੰ ਉਨ੍ਹਾਂ ਖ਼ਿਲਾਫ਼ ਸਾਲ 2019 ਵਿਚ ਦਾਇਰ ਕੀਤੇ ਗਏ 13 ਦੋਸ਼ਾਂ ‘ਚੋਂ 6 ‘ਚ ਦੋਸ਼ੀ ਪਾਇਆ ਗਿਆ। ਇਨ੍ਹਾਂ ਦੋਸ਼ਾਂ ‘ਚ ਨਾਬਾਲਗਾਂ ਨੂੰ ਸੈਕਸ ਸਰਗਰਮੀਆਂ ਵਿਚ ਸ਼ਾਮਲ ਕਰਨ ਦੇ 3 ਅਤੇ ਸੈਕਸ ਸਬੰਧ ਬਣਾਉਣ ਦੇ ਵੀ 3 ਮਾਮਲੇ ਸ਼ਾਮਲ ਸਨ।
ਗਾਇਕ ‘ਤੇ ਲੱਗੇ ਦੋਸ਼ਾਂ ਦੀ ਸੁਣਵਾਈ ‘ਚ ਜੱਜ ਨੇ ਪਾਇਆ ਕਿ ਕੇਲੀ ਨੇ ਆਪਣੀ ਤਤਕਾਲੀਨ 14 ਸਾਲਾ ਬੇਟੀ ਦੇ ਸੈਕਸ ਸ਼ੋਸ਼ਣ ਦੇ 3 ਵੀਡੀਓ ਬਣਾਏ ਸਨ। ਕੇਲੀ ਨੇ ਇਸ 14 ਸਾਲ ਦੀ ਬੱਚੀ ਨੂੰ ਆਪਣੀ ਬੇਟੀ ਬਣਾ ਕੇ ਰੱਖਿਆ ਸੀ। ਗਾਇਕ ਨੂੰ ਆਪਣੀ ਧੀ ਨਾਲ ਬਦਸਲੂਕੀ ਕਰਨ ਅਤੇ ਨਾਬਾਲਗਾਂ ਨੂੰ ਸੈਕਸ ਲਈ ਭਰਮਾਉਣ ਦੇ ਮਾਮਲੇ ਵਿਚ ਜਾਂਚ ‘ਚ ਅਟਕਲਾਂ ਪੈਦਾ ਕਰਨ ਦੇ ਮਾਮਲੇ ‘ਚ ਪਹਿਲਾਂ ਹੀ ਬਰੀ ਕਰ ਦਿੱਤਾ ਗਿਆ ਸੀ।
ਕੇਲੀ ਪਹਿਲਾਂ ਹੀ ਧੋਖਾਧੜੀ ਅਤੇ ਸੈਕਸ ਤਸਕਰੀ ਦੇ ਦੋਸ਼ਾਂ ‘ਚ 30 ਸਾਲ ਕੈਦ ਦੀ ਸਜ਼ਾ ਕੱਟ ਰਿਹਾ ਹੈ, ਜੋ ਉਸ ਨੂੰ 2021 ਵਿਚ ਸੁਣਾਈ ਗਈ ਸੀ। ਵਕੀਲਾਂ ਨੇ 30 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ 25 ਸਾਲ ਦੀ ਸਜ਼ਾ ਦਾ ਦਾਅਵਾ ਕੀਤਾ ਸੀ ਪਰ ਜੱਜ ਨੇ ਫ਼ੈਸਲਾ ਸੁਣਾਇਆ ਕਿ ਸਜ਼ਾ ਇਕੋ ਸਮੇਂ ਚੱਲੇਗੀ। ਇਸ ਤਰ੍ਹਾਂ ਕੇਲੀ ਕਥਿਤ ਤੌਰ ‘ਤੇ ਉਮਰ ਕੈਦ ਦੀ ਸਜ਼ਾ ਤੋਂ ਬਚ ਗਿਆ, ਹਾਲਾਂਕਿ ਉਸ ਨੂੰ ਅਜੇ ਵੀ ਪੂਰੇ 31 ਸਾਲ ਕੈਦ ਦੀ ਸਜ਼ਾ ਕੱਟਣੀ ਹੋਵੇਗੀ।

Leave a comment