#INDIA

ਭਾਰਤ ਵਿਚਲੇ ਅਮਰੀਕੀ ਸਫ਼ਾਰਤਖਾਨੇ ਵੱਲੋਂ ਇਸ ਸਾਲ 10 ਲੱਖ ਵੀਜ਼ੇ ਦੇਣ ਦਾ ਟੀਚਾ ਪੂਰਾ

ਨਵੀਂ ਦਿੱਲੀ, 28 ਸਤੰਬਰ (ਪੰਜਾਬ ਮੇਲ)-ਭਾਰਤ ਵਿਚ ਅਮਰੀਕੀ ਮਿਸ਼ਨ ਨੇ ਇਸ ਸਾਲ 10 ਲੱਖ ਗੈਰ-ਪ੍ਰਵਾਸੀ ਵੀਜ਼ੇ ਦੇਣ ਦਾ ਆਪਣਾ ਟੀਚਾ ਪੂਰਾ ਕਰ ਲਿਆ ਹੈ। ਰਾਜਦੂਤ ਐਰਿਕ ਗਾਰਸੇਟੀ ਨੇ ਨਿੱਜੀ ਤੌਰ ‘ਤੇ ਇਕ ਜੋੜੇ ਨੂੰ 10 ਲੱਖਵਾਂ ਵੀਜ਼ਾ ਸੌਂਪਿਆ ਹੈ, ਜੋ ਅਮਰੀਕਾ ‘ਚ ਆਪਣੇ ਬੇਟੇ ਦੇ ਗ੍ਰੈਜੂਏਸ਼ਨ ਸਮਾਗਮ ਵਿਚ ਸ਼ਾਮਲ ਹੋਵੇਗਾ। ਲੇਡੀ ਹਾਰਡਿੰਗ ਕਾਲਜ ਦੀ ਸੀਨੀਅਰ ਸਲਾਹਕਾਰ ਡਾ. ਰੰਜੂ ਸਿੰਘ ਅਮਰੀਕੀ ਦੂਤਘਰ ਤੋਂ ਇਸ ਸਾਲ ਦਾ 10 ਲੱਖਵਾਂ ਵੀਜ਼ਾ ਮਿਲਣ ਬਾਰੇ ਈਮੇਲ ਪ੍ਰਾਪਤ ਕਰਕੇ ਬਹੁਤ ਖੁਸ਼ ਹੋਈ। ਉਸ ਦੇ ਪਤੀ ਪੁਨੀਤ ਦਰਗਨ ਨੂੰ ਅਗਲਾ ਵੀਜ਼ਾ ਦਿੱਤਾ ਗਿਆ। ਇਹ ਜੋੜਾ ਮਈ 2024 ਵਿਚ ਅਮਰੀਕਾ ਦੀ ਯਾਤਰਾ ਕਰੇਗਾ।

Leave a comment