#Cricket #SPORTS

ਭਾਰਤ ਬਨਾਮ ਬੰਗਲਾਦੇਸ਼ ਟੈਸਟ: ਬੰਗਲਾਦੇਸ਼ 149 ਦੌੜਾਂ ‘ਤੇ ਆਲ ਆਊਟ

ਚੇਨਈ, 20 ਸਤੰਬਰ (ਪੰਜਾਬ ਮੇਲ)- ਚੇਨਈ ਵਿਚ ਸ਼ੁੱਕਰਵਾਰ ਨੂੰ ਪਹਿਲੇ ਟੈਸਟ ਦੇ ਦੂਜੇ ਦਿਨ ਭਾਰਤ ਵੱਲੋਂ ਆਪਣੀ ਪਹਿਲੀ ਪਾਰੀ ਵਿਚ ਬਣਾਈਆਂ 376 ਦੌੜਾਂ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ 149 ਦੌੜਾਂ ਉੱਤੇ ਆਲ ਆਊਟ ਹੋ ਗਈ। ਸ਼ਾਕਿਬ ਅਲ ਹਸਨ (32) ਅਤੇ ਮੇਹਿਦੀ ਹਸਨ ਮਿਰਾਜ਼ (27 ਨਾਬਾਦ) ਦੀ ਸਾਂਝੇਦਾਰੀ ਨੇ ਟਿਕਣ ਦੀ ਕੋਸ਼ਿਸ਼ ਕੀਤੀ ਪਰ ਭਾਰਤ ਨੇ 227 ਦੀ ਆਸਾਨ ਬੜ੍ਹਤ ਕਰਜ ਕੀਤੀ। ਜਸਪ੍ਰੀਤ ਬੁਮਰਾਹ ਨੇ ਚਾਰ ਵਿਕਟਾਂ ਹਾਸਲ ਕੀਤੀਆਂ, ਜਦਕਿ ਆਕਾਸ਼ ਦੀਪ, ਰਵਿੰਦਰ ਜਡੇਜਾ ਅਤੇ ਮੁਹੰਮਦ ਸਿਰਾਜ ਨੇ ਦੋ-ਦੋ ਵਿਕਟਾਂ ਝਟਕਾਈਆਂ।