-ਜੁਗਰਾਜ ਨੇ ਕੀਤਾ ਮੈਚ ਦਾ ਇਕਲੌਤਾ ਗੋਲ
ਹੁਲੁਨਬੂਈਰ, 17 ਸਤੰਬਰ (ਪੰਜਾਬ ਮੇਲ)- ਭਾਰਤ ਨੇ ਲਗਾਤਾਰ ਦੂਜੀ ਤੇ ਪੰਜਵੀਂ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤ ਲਈ ਹੈ। ਭਾਰਤ ਨੇ ਫਾਈਨਲ ਮੁਕਾਬਲੇ ਵਿਚ ਚੀਨ ਨੂੰ 1-0 ਨਾਲ ਹਰਾ ਦਿੱਤਾ ਹੈ। ਇਸ ਟੂਰਨਾਮੈਂਟ ਵਿਚ ਭਾਰਤ ਨੇ ਇਕ ਵੀ ਮੈਚ ਨਹੀਂ ਹਾਰਿਆ। ਫਾਈਨਲ ਮੁਕਾਬਲੇ ਦਾ ਇਕਮਾਤਰ ਗੋਲ ਭਾਰਤ ਦੇ ਜੁਗਰਾਜ ਸਿੰਘ ਨੇ ਮੈਚ ਦੇ 51ਵੇਂ ਮਿੰਟ ਵਿਚ ਕੀਤਾ ਜਦਕਿ ਚੀਨ ਦੀ ਟੀਮ ਕੋਈ ਗੋਲ ਨਾ ਕਰ ਸਕੀ। ਇਸ ਮੈਚ ਵਿਚ ਭਾਰਤ ਨੂੰ ਚਾਰ ਜਦਕਿ ਚੀਨ ਨੂੰ ਪੰਜ ਪੈਨਲਟੀ ਕਾਰਨਰ ਮਿਲੇ ਪਰ ਦੋਵੇਂ ਟੀਮਾਂ ਇਸ ਨੂੰ ਗੋਲ ਵਿਚ ਨਾ ਬਦਲ ਸਕੀਆਂ। ਇਸ ਤੋਂ ਪਹਿਲਾਂ ਤੀਜੇ ਥਾਂ ਲਈ ਹੋਏ ਮੈਚ ਵਿਚ ਪਾਕਿਸਤਾਨ ਨੇ ਦੱਖਣੀ ਕੋਰੀਆ ਨੂੰ 5-2 ਨਾਲ ਹਰਾਇਆ।
ਭਾਰਤ ਨੇ ਪੰਜਵੀਂ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ; ਫਾਈਨਲ ‘ਚ ਚੀਨ ਨੂੰ 1-0 ਨਾਲ ਹਰਾਇਆ
