-ਟਰੰਪ ਨੇ ਆਉਣ ਵਾਲੇ ਸਮੇਂ ‘ਚ ਟੈਰਿਫ਼ ਘਟਾਉਣ ਦਾ ਕੀਤਾ ਇਸ਼ਾਰਾ
ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਨਾਲ ‘ਨਿਰਪੱਖ ਵਪਾਰ ਸਮਝੌਤਾ’ ਸਿਰੇ ਚੜ੍ਹਨ ਦੇ ‘ਬਹੁਤ ਕਰੀਬ’ ਹੈ। ਟਰੰਪ ਨੇ ਕਿਹਾ ਕਿ ਉਹ ਨਵੀਂ ਦਿੱਲੀ ‘ਤੇ ਲਗਾਏ ਗਏ ਟੈਰਿਫ ਨੂੰ ‘ਕਿਸੇ ਸਮੇਂ’ ਘੱਟ ਕਰ ਦੇਣਗੇ। ਟਰੰਪ ਨੇ ਕਿਹਾ, ”ਅਸੀਂ ਭਾਰਤ ਨਾਲ ਇੱਕ ਸੌਦਾ ਕਰ ਰਹੇ ਹਾਂ, ਜੋ ਕਿ ਪਹਿਲਾਂ ਨਾਲੋਂ ਬਹੁਤ ਵੱਖਰਾ ਹੈ। ਹਾਲ ਦੀ ਘੜੀ ਉਹ ਮੈਨੂੰ ਪਸੰਦ ਨਹੀਂ ਕਰਦੇ, ਪਰ ਜਲਦੀ ਹੀ ਮੁੜ ਕਰਨ ਲੱਗਣਗੇ।” ਟਰੰਪ ਨੇ ਇਹ ਟਿੱਪਣੀਆਂ ਓਵਲ ਦਫ਼ਤਰ ਵਿਚ ਇੱਕ ਸਮਾਗਮ ਦੌਰਾਨ ਕੀਤੀਆਂ, ਜਿੱਥੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਸਰਜੀਓ ਗੋਰ ਨੂੰ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਵਜੋਂ ਸਹੁੰ ਚੁਕਾਈ।
ਭਾਰਤ ਨਾਲ ਵਪਾਰ ਸਮਝੌਤਾ ਕਰਨ ਦੇ ‘ਬਹੁਤ ਕਰੀਬ’ ਹਾਂ: ਟਰੰਪ

