ਸੰਯੁਕਤ ਰਾਸ਼ਟਰ, 12 ਜੁਲਾਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਭਾਰਤ ਦੀ ਆਬਾਦੀ 2060 ਦੇ ਦਹਾਕੇ ਦੀ ਸ਼ੁਰੂਆਤ ਵਿਚ ਲਗਭਗ 1.7 ਅਰਬ ਤੱਕ ਪਹੁੰਚਣ ਦਾ ਅਨੁਮਾਨ ਹੈ ਅਤੇ ਇਸ ਤੋਂ ਬਾਅਦ ਇਸ ਵਿਚ 12 ਫ਼ੀਸਦੀ ਦੀ ਕਮੀ ਆਵੇਗੀ ਪਰ ਇਸੇ ਦੇ ਬਾਵਜੂਦ ਇਹ ਪੂਰੀ ਸ਼ਤਾਬਦੀ ਦੌਰਾਨ ਵਿਸ਼ਵ ਵਿਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣੇਗਾ। ਇੱਥੇ ਅੱਜ ਜਾਰੀ ‘ਵਰਲਡ ਪਾਪੂਲੇਸ਼ਨ ਪ੍ਰਾਸਪੈਕਟਸ 2024’ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਉਣ ਵਾਲੇ 50-60 ਸਾਲਾਂ ਦੌਰਾਨ ਦੁਨੀਆਂ ਦੀ ਆਬਾਦੀ ਵਿਚ ਵਾਧਾ ਜਾਰੀ ਰਹਿਣ ਦਾ ਅਨੁਮਾਨ ਹੈ ਅਤੇ 2024 ਵਿਚ ਇਹ 8.2 ਅਰਬ ਤੱਕ ਪਹੁੰਚ ਜਾਵੇਗੀ, ਜਦਕਿ 2080 ਦੇ ਦਹਾਕੇ ਦੇ ਮੱਧ ਤੱਕ ਦੁਨੀਆਂ ਦੀ ਆਬਾਦੀ ਲਗਪਗ 10.3 ਅਰਬ ਹੋ ਜਾਵੇਗੀ। ਹਾਲਾਂਕਿ, ਚਰਮ ਸਥਿਤੀ ‘ਤੇ ਪਹੁੰਚਣ ਮਗਰੋਂ ਆਲਮੀ ਆਬਾਦੀ ਵਿਚ ਹੌਲੀ-ਹੌਲੀ ਨਿਘਾਰ ਆਉਣ ਦਾ ਅਨੁਮਾਨ ਹੈ ਅਤੇ ਇਹ ਸਦੀ ਦੇ ਅੰਤ ਤੱਕ ਘੱਟ ਕੇ 10.2 ਅਰਬਰ ਰਹਿ ਜਾਵੇਗੀ।