#AMERICA

ਭਾਰਤ ਤੋਂ ਅਮਰੀਕਾ ਪੁੱਜੀ ਧਾਗੇ ਦੀ ਖੇਪ ‘ਚੋਂ ਨੀਂਦ ਦੀਆਂ 70,000 ਗੋਲੀਆਂ ਬਰਾਮਦ

ਵਾਸ਼ਿੰਗਟਨ, 30 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਕਸਟਮ ਤੇ ਸਰਹੱਦੀ ਸੁਰੱਖਿਆ ਵਿਭਾਗ (ਸੀ.ਬੀ.ਪੀ.) ਨੇ ਭਾਰਤ ਤੋਂ ਆ ਰਹੀ ਧਾਗੇ ਦੀ ਖੇਪ ‘ਚੋਂ ਨੀਂਦ ਦੀਆਂ ਤਕਰੀਬਨ 70,000 ਗੋਲੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਗੋਲੀਆਂ ਦੀ ਕੀਮਤ 33,000 ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਸੀ.ਬੀ.ਪੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਖੇਪ ਕੈਲੀਫੋਰਨੀਆ ਦੇ ਬਿਊਨਾ ਪਾਰਕ ਸਥਿਤ ਇਕ ਪਤੇ ‘ਤੇ ਭੇਜੀ ਜਾਣੀ ਸੀ। ਜ਼ੋਲਪੀਡੈਮ ਟਾਰਟਰੇਟ ਨਾਂ ਦੀਆਂ ਇਨ੍ਹਾਂ ਗੋਲੀਆਂ ਨੂੰ ਡਰੱਗ ਐਨਫੋਰਸਮੈਂਟ ਪ੍ਰਸ਼ਾਸਨ ਵੱਲੋਂ ਅਨੁਸੂਚੀ-4 ਵਿਚ ਕੰਟਰੋਲਡ ਪਦਾਰਥ ਦੇ ਰੂਪ ‘ਚ ਸ਼ਾਮਲ ਕੀਤਾ ਗਿਆ ਹੈ। ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਨੀਂਦ ਲਈ ਇਹ ਦਵਾਈ ਦਿੱਤੀ ਜਾਂਦੀ ਹੈ। ਸੀ.ਬੀ.ਪੀ. ਦੇ ਅਧਿਕਾਰੀਆਂ ਨੇ 17 ਦਸੰਬਰ ਨੂੰ ਡੈਲਸ ਹਵਾਈ ਅੱਡੇ ਨੇੜੇ ਇਕ ਏਅਰ ਕਾਰਗੋ ਗੁਦਾਮ ‘ਚ ਕਾਲੇ ਧਾਗੇ ਦੇ 69 ਰੋਲ ਦੀ ਖੇਪ ਦੀ ਜਾਂਚ ਕੀਤੀ।