#Cricket #INDIA #SPORTS

ਭਾਰਤ ਤੇ ਸ੍ਰੀਲੰਕਾ ‘ਚ ਹੋਵੇਗਾ ਅਗਲੇ ਸਾਲ ਦਾ ਟੀ-20 ਵਿਸ਼ਵ ਕੱਪ

ਨਵੀਂ ਦਿੱਲੀ, 26 ਨਵੰਬਰ (ਪੰਜਾਬ ਮੇਲ)- ਅਗਲੇ ਸਾਲ 2026 ਦਾ ਪੁਰਸ਼ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਮੈਚਾਂ ਲਈ ਥਾਵਾਂ ਦਾ ਐਲਾਨ ਕਰ ਦਿੱਤਾ ਗਿਆ। ਆਈ.ਸੀ.ਸੀ. ਚੇਅਰਮੈਨ ਜੈ ਸ਼ਾਹ ਨੇ ਕਿਹਾ ਕਿ ਇਸ ਵਿਸ਼ਵ ਕੱਪ ਦੇ ਪੰਜ ਮੈਚ ਭਾਰਤ ਵਿਚ ਅਤੇ ਤਿੰਨ ਮੈਚ ਸ੍ਰੀਲੰਕਾ ਵਿਚ ਹੋਣਗੇ। ਭਾਰਤ ਵਿਚ ਇਹ ਮੈਚ ਦਿੱਲੀ, ਅਹਿਮਦਾਬਾਦ, ਚੇਨਈ, ਕੋਲਕਾਤਾ, ਮੁੰਬਈ ਵਿਚ ਹੋਣਗੇ, ਜਦਕਿ ਸ੍ਰੀਲੰਕਾ ਵਿਚਲੇ ਮੈਚ ਕੋਲੰਬੋ ਅਤੇ ਕੈਂਡੀ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਚਾਂ ਲਈ ਭਾਰਤ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਬਰੈਂਡ ਅੰਬੈਸਡਰ ਹੋਣਗੇ।
ਆਈ.ਸੀ.ਸੀ. ਚੇਅਰਮੈਨ ਨੇ ਦੱਸਿਆ ਕਿ ਇਸ ਵਿਸ਼ਵ ਕੱਪ ਦੇ ਮੈਚ ਸੱਤ ਫਰਵਰੀ ਨੂੰ ਸ਼ੁਰੂ ਹੋਣਗੇ ਤੇ ਅੱਠ ਮਾਰਚ ਨੂੰ ਇਸ ਟੂਰਨਾਮੈਂਟ ਦਾ ਆਖਰੀ ਮੈਚ ਹੋਵੇਗਾ। ਭਾਰਤ ਅਤੇ ਪਾਕਿਸਤਾਨ ਨੂੰ ਅਮਰੀਕਾ, ਨੀਦਰਲੈਂਡ ਅਤੇ ਨਾਮੀਬੀਆ ਨਾਲ ਗਰੁੱਪ ਏ ਵਿਚ ਰੱਖਿਆ ਗਿਆ ਹੈ। ਭਾਰਤ ਅਤੇ ਪਾਕਿਸਤਾਨ 15 ਫਰਵਰੀ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਇੱਕ ਦੂਜੇ ਨਾਲ ਮੈਚ ਖੇਡਣਗੇ।