#INDIA

ਭਾਰਤ ਤੇ ਚੀਨ ਵਿਚਕਾਰ 5 ਸਾਲਾਂ ਬਾਅਦ ਦੁਬਾਰਾ ਸ਼ੁਰੂ ਹੋਵੇਗੀ ਸਿੱਧੀ ਉਡਾਣ ਸੇਵਾ

-ਇੰਡੀਗੋ ਦਿੱਲੀ ਤੋਂ ਗੁਆਂਗਜ਼ੂ ਅਤੇ ਹਨੋਈ ਲਈ ਉਡਾਣਾਂ ਕਰੇਗੀ ਸ਼ੁਰੂ
– ਚੀਨ ਵੱਲੋਂ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ
ਨਵੀਂ ਦਿੱਲੀ, 13 ਅਕਤੂਬਰ (ਪੰਜਾਬ ਮੇਲ)- ਭਾਰਤ ਅਤੇ ਚੀਨ ਵਿਚਕਾਰ ਸਿੱਧੀਆਂ ਹਵਾਈ ਸੇਵਾਵਾਂ ਪੰਜ ਸਾਲਾਂ ਤੋਂ ਵੱਧ ਸਮੇਂ ਬਾਅਦ ਦੁਬਾਰਾ ਸ਼ੁਰੂ ਹੋਣਗੀਆਂ। ਇੰਡੀਗੋ ਨੇ ਕਿਹਾ ਕਿ ਉਹ ਦਿੱਲੀ ਤੋਂ ਗੁਆਂਗਜ਼ੂ ਅਤੇ ਹਨੋਈ ਲਈ ਉਡਾਣਾਂ ਕ੍ਰਮਵਾਰ 10 ਨਵੰਬਰ ਅਤੇ 20 ਦਸੰਬਰ ਤੋਂ ਸ਼ੁਰੂ ਕਰੇਗੀ।
ਹਾਲ ਹੀ ਦੇ ਸਮੇਂ ਵਿਚ ਇੰਡੀਗੋ ਨੇ ਲੰਡਨ ਅਤੇ ਐਥਨਜ਼ ਸਮੇਤ ਕੁਝ ਨਵੇਂ ਕੌਮਾਂਤਰੀ ਥਾਵਾਂ ਲਈ ਸੇਵਾਵਾਂ ਦਾ ਐਲਾਨ ਕੀਤਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ, ਇਸਨੇ ਮੁੰਬਈ ਤੋਂ ਕੋਪਨਹੇਗਨ ਲਈ ਉਡਾਣਾਂ ਸ਼ੁਰੂ ਕੀਤੀਆਂ।