ਚੰਡੀਗੜ੍ਹ, 7 ਜੁਲਾਈ (ਪੰਜਾਬ ਮੇਲ)- ਕੌਮਾਂਤਰੀ ਨਿਊਜ਼ ਏਜੰਸੀ ਰਾਇਟਰਜ਼ ਦੇ ਅਧਿਕਾਰਤ ਐਕਸ (ਪਹਿਲਾਂ ਟਵਿੱਟਰ) ਖਾਤੇ ਨੂੰ ਭਾਰਤ ਵਿਚ ਰੋਕ ਦਿੱਤਾ ਗਿਆ ਹੈ। ਇਹ ਖਾਤਾ ਇੱਕ ਕਾਨੂੰਨੀ ਮੰਗ ਦੇ ਜਵਾਬ ਵਿਚ ਰੋਕਿਆ ਗਿਆ ਹੈ ਤੇ ਹੁਣ ਤੱਕ ਰਾਇਟਰਜ਼ ਨੇ ਪਾਬੰਦੀ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਇਸ ਦੇ ਖਾਤੇ ‘ਤੇ ਇਹ ਸੰਦੇਸ਼ ਪ੍ਰਦਰਸ਼ਤ ਹੋ ਰਿਹਾ ਹੈ ‘@Reuters ਨੂੰ ਇੱਕ ਕਾਨੂੰਨੀ ਮੰਗ ਦੇ ਜਵਾਬ ਵਿਚ ਭਾਰਤ ਵਿਚ ਰੋਕਿਆ ਗਿਆ ਹੈ। ਰਾਇਟਰਜ਼ ਵਰਲਡ ਹੈਂਡਲ ਵੀ ਸ਼ਨਿੱਚਰਵਾਰ ਦੇਰ ਰਾਤ ਤੋਂ ਭਾਰਤ ਵਿਚ ਪਹੁੰਚਯੋਗ ਨਹੀਂ ਪਾਇਆ ਗਿਆ।
ਭਾਰਤ ‘ਚ ਨਿਊਜ਼ ਏਜੰਸੀ ਰਾਇਟਰਜ਼ ਦਾ ਐਕਸ ਖਾਤਾ ਬੰਦ!
