#INDIA

ਭਾਰਤ ‘ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਅਮਰੀਕੀ ਨੂੰ ਦੋ ਸਾਲ ਦੀ ਕੈਦ

ਮਹਾਰਾਜਗੰਜ (ਯੂ.ਪੀ.), 9 ਦਸੰਬਰ (ਪੰਜਾਬ ਮੇਲ)- ਮਹਾਰਾਜਗੰਜ ਜ਼ਿਲ੍ਹਾ ਅਦਾਲਤ ਨੇ ਅਮਰੀਕੀ ਨਾਗਰਿਕ ਨੂੰ ਫਰਜ਼ੀ ਵੀਜ਼ਾ ਦਸਤਾਵੇਜ਼ਾਂ ਦੇ ਆਧਾਰ ‘ਤੇ ਭਾਰਤ ਵਿਚ ਦਾਖ਼ਲ ਹੋਣ ਦੇ ਦੋਸ਼ ਵਿਚ ਦੋ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। 29 ਮਾਰਚ 2023 ਨੂੰ ਨੇਪਾਲ ਤੋਂ ਭਾਰਤ ਆ ਰਹੇ 36 ਸਾਲਾ ਅਮਰੀਕੀ ਨਾਗਰਿਕ ਐਰਿਕ ਡੇਨੀਅਲ ਬੈਕਵਿਥ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਭਾਰਤ-ਨੇਪਾਲ ਸਰਹੱਦ ਦੇ ਸੋਨੌਲੀ ਇਲਾਕੇ ਵਿਚ ਰੋਕ ਕੇ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਉਸ ਦਾ ਵੀਜ਼ਾ ਫਰਜ਼ੀ ਨਿਕਲਿਆ। ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਚੀਫ ਜੁਡੀਸ਼ਲ ਮੈਜਿਸਟਰੇਟ ਨੇ ਉਸ ਨੂੰ 2 ਸਾਲ ਦੀ ਕੈਦ ਦੇ 20 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ।