#INDIA

ਭਾਰਤ ਆ ਰਹੇ ਇਜ਼ਰਾਈਲ ਦੇ ਸਮੁੰਦਰੀ ਜਹਾਜ਼ ‘ਤੇ ਈਰਾਨ ਵੱਲੋਂ ਕਬਜ਼ਾ

-ਜਹਾਜ਼ ‘ਚ ਸਵਾਰ 25 ਲੋਕਾਂ ‘ਚ 17 ਭਾਰਤੀ ਵੀ ਸ਼ਾਮਲ
ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਮੇਲ)- ਈਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ‘ਐੱਮ.ਐੱਸ.ਸੀ. ਐਰੀਜ਼’ ਨਾਂ ਦੇ ਸਮੁੰਦਰੀ ਜਹਾਜ਼ ਨੂੰ ਈਰਾਨ ਦੀ ‘ਰੈਵੇਲਿਊਸ਼ਨਰੀ ਗਾਰਡਜ਼’ ਵੱਲੋਂ ਹਰਮੂਜ਼ ਦੀ ਖਾੜੀ ਨੇੜੇ ਕਬਜ਼ੇ ‘ਚ ਲੈ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਇਜ਼ਰਾਈਲ ਦੇ ਅਰਬਪਤੀ ਇਆਲ ਓਫਰ ਦਾ ਵਪਾਰਕ ਜਹਾਜ਼ ਹੈ, ਜੋ ਕਿ ਭਾਰਤ ਵੱਲ ਆ ਰਿਹਾ ਸੀ। ਇਸ ਜਹਾਜ਼ ‘ਚ ਕੁਲ 25 ਲੋਕ ਸਵਾਰ ਹਨ, ਜਿਨ੍ਹਾਂ ‘ਚੋਂ 17 ਭਾਰਤੀ ਹਨ। ਅਜਿਹੇ ‘ਚ ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਈਰਾਨ ਪ੍ਰਸ਼ਾਸਨ ਨਾਲ ਜਹਾਜ਼ ‘ਤੇ ਮੌਜੂਦ 17 ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ।
ਇਸ ਮਾਮਲੇ ਦੀ ਮੌਕੇ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ‘ਚ ਹੈਲੀਕਾਪਟਰ ‘ਚ ਆਏ ਫੌਜੀਆਂ ਨੂੰ ਜਹਾਜ਼ ‘ਤੇ ਉਤਰਦੇ ਦੇਖਿਆ ਜਾ ਸਕਦਾ ਹੈ।