-ਹੁਣ ਹੋਰਨਾਂ ਦੇਸ਼ਾਂ ‘ਚ ਕਰਨਾ ਚਾਹੁੰਦੇ ਨੇ ਪੜ੍ਹਾਈ
ਜਲੰਧਰ, 12 ਨਵੰਬਰ (ਪੰਜਾਬ ਮੇਲ)- ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਕਾਰਨ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੋਣ ਲੱਗਾ ਹੈ। ਹਰ ਸਾਲ ਲਗਭਗ ਤਿੰਨ ਲੱਖ ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ ‘ਤੇ ਕੈਨੇਡਾ ਪੜ੍ਹਨ ਲਈ ਜਾਂਦੇ ਸਨ। ਇਨ੍ਹਾਂ ਵਿਚੋਂ ਪੰਜਾਬੀਆਂ ਦੀ ਗਿਣਤੀ 70 ਫੀਸਦੀ (1.75 ਲੱਖ) ਸੀ। ਹੁਣ ਪੰਜਾਬ ਦੇ ਵਿਦਿਆਰਥੀ ਆਸਟ੍ਰੇਲੀਆ, ਅਮਰੀਕਾ, ਸਵਿਟਜ਼ਰਲੈਂਡ, ਜਰਮਨੀ ਅਤੇ ਨਿਊਜ਼ੀਲੈਂਡ ਵਿਚ ਪੜ੍ਹਨ ਦੀ ਯੋਜਨਾ ਬਣਾ ਰਹੇ ਹਨ।
ਸਿੱਖਿਆ ਸਲਾਹਕਾਰ ਵੀ ਲੋਕਾਂ ਨੂੰ ਪੜ੍ਹਾਈ ਲਈ ਇਨ੍ਹਾਂ ਦੇਸ਼ਾਂ ਵਿਚ ਜਾਣ ਲਈ ਕਹਿ ਰਹੇ ਹਨ। ਜੇਕਰ ਵਿਦਿਆਰਥੀ ਕੈਨੇਡਾ ਦੀ ਬਜਾਏ ਇਨ੍ਹਾਂ ਦੇਸ਼ਾਂ ਵਿਚ ਪੜ੍ਹਨਾ ਸ਼ੁਰੂ ਕਰ ਦੇਣ, ਤਾਂ ਪੰਜਾਬੀਆਂ ਦੀ ਗਿਣਤੀ 15 ਤੋਂ 20 ਫੀਸਦੀ ਤੱਕ ਵਧ ਜਾਵੇਗੀ। ਇਨ੍ਹਾਂ ਦੇਸ਼ਾਂ ਵਿਚ ਪੜ੍ਹਨ ਲਈ ਵਿਦਿਆਰਥੀਆਂ ਦਾ ਝੁਕਾਅ ਵਧੇਗਾ।
ਐਸੋਸੀਏਸ਼ਨ ਆਫ਼ ਕੰਸਲਟੈਂਟਸ ਆਫ਼ ਸਟੂਡੈਂਟ ਸਟੱਡੀਜ਼ ਅਨੁਸਾਰ ਪੰਜਾਬ ਦੇ ਲਗਭਗ 55,000 ਵਿਦਿਆਰਥੀ ਆਸਟ੍ਰੇਲੀਆ, 35,000 ਅਮਰੀਕਾ, 20,000 ਜਰਮਨੀ ਅਤੇ 18,000 ਨਿਊਜ਼ੀਲੈਂਡ ਵਿਚ ਪੜ੍ਹ ਰਹੇ ਹਨ। ਇਨ੍ਹਾਂ ਦੇਸ਼ਾਂ ਵਿਚ, ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਆਸਾਨੀ ਨਾਲ ਮਿਲ ਜਾਂਦਾ ਹੈ।
ਕੈਨੇਡਾ ਵਿਚ ਪੜ੍ਹਾਈ ਦੇ ਨਾਲ-ਨਾਲ ਜਲਦੀ ਹੀ ਵਰਕ ਪਰਮਿਟ ਅਤੇ ਪੀ.ਆਰ. ਕਾਰਨ ਵਿਦਿਆਰਥੀਆਂ ਨੇ ਕੈਨੇਡਾ ਵੱਲ ਰੁਖ਼ ਕਰ ਲਿਆ। ਹੁਣ ਕੈਨੇਡਾ ਦੇ ਵਿਜ਼ਟਰ ਵੀਜ਼ਾ ਅਤੇ ਹੋਰ ਵੀਜ਼ਾ ਨਿਯਮਾਂ ਵਿਚ ਬਦਲਾਅ ਕਾਰਨ ਪੰਜਾਬ ਦੇ ਵਿਦਿਆਰਥੀਆਂ ‘ਤੇ ਇਸ ਦਾ ਅਸਰ ਪਿਆ ਹੈ।