#AMERICA

ਭਾਰਤੀ ਵਿਦਿਆਰਥੀਆਂ ਦਾ ਅਮਰੀਕਾ ‘ਚ ਪੜ੍ਹਾਈ ਲਈ ਸਵਾਗਤ; ਪਰ ਨਹੀਂ ਚਾਹੀਦੇ ਚੀਨੀ ਵਿਦਿਆਰਥੀ

-ਵਿਗਿਆਨ ਦੇ ਖੇਤਰ ‘ਚ ਵਿਦਿਆਰਥੀਆਂ ਦੀ ਘਾਟ ਨੂੰ ਪੂਰਾ ਕਰਨ ਦਾ ਵੱਡਾ ਸਰੋਤ ਭਾਰਤੀ
ਵਾਸ਼ਿੰਗਟਨ, 26 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਪਬੈਲ ਨੇ ਸਨਸਨੀਖੇਜ਼ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਭਾਰਤੀ ਵਿਦਿਆਰਥੀਆਂ ਦਾ ਅਮਰੀਕਾ ‘ਚ ਵਿਗਿਆਨ ਦੀ ਪੜ੍ਹਾਈ ਲਈ ਸਵਾਗਤ ਹੈ। ਪਰ ਅਸੀ ਚੀਨੀ ਵਿਦਿਆਰਥੀ ਨਹੀਂ ਚਾਹੁੰਦੇ ਹਾਂ, ਅਮਰੀਕੀ ਯੂਨੀਵਰਸਿਟੀਆਂ ਸੁਰੱਖਿਆ ਚਿੰਤਾਵਾਂ ਕਾਰਨ ਅਧਿਐਨ ਲਈ ਚੀਨੀ ਨੂੰ ਸੰਵੇਦਨਸ਼ੀਲ ਤਕਨੀਕਾਂ ਤੱਕ ਸੀਮਤ ਕਰ ਰਹੀਆਂ ਹਨ। ਜਦੋਂ ਅਮਰੀਕਾ ਦੇ ਨੌਜਵਾਨਾਂ ਦੀ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਵਿਸ਼ਿਆਂ ਵਿਚ ਘੱਟ ਦਿਲਚਸਪੀ ਹੈ, ਤਾਂ ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਜ਼ੋਰ ਦੇ ਰਹੇ ਹਾਂ ਪਰ ਉਨ੍ਹਾਂ ਵਿਦਿਆਰਥੀਆਂ ਨੂੰ ਭਾਰਤ ਤੋਂ ਆਉਣਾ ਚਾਹੀਦਾ ਹੈ, ਨਾ ਕਿ ਚੀਨ ਤੋਂ। ਉਨ੍ਹਾਂ ਕਿਹਾ, ਕਈ ਸਾਲਾਂ ਤੋਂ ਚੀਨੀ ਸੰਯੁਕਤ ਰਾਜ ਅਮਰੀਕਾ ਵਿਚ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ।

ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਪਬੈਲ

ਸਾਲ 2022-23 ਵਿਚ, 2.90 ਲੱਖ ਚੀਨੀ ਵਿਦਿਆਰਥੀ ਅਮਰੀਕਾ ਵਿਚ ਪੜ੍ਹ ਰਹੇ ਸਨ, ਕਿਉਂਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਕੂਟਨੀਤਿਕ ਅਤੇ ਆਰਥਿਕ ਸਬੰਧ ਵਿਗੜਦੇ ਜਾ ਰਹੇ ਹਨ, ਦੋਵਾਂ ਦੇਸ਼ਾਂ ਵਿਚਕਾਰ ਵਿਗਿਆਨ ਦੇ ਖੇਤਰ ਵਿਚ ਸਮਰਥਨ ਘੱਟ ਰਿਹਾ ਹੈ। ਇੰਨੇ ਸਾਲਾਂ ਬਾਅਦ ਚੀਨੀ ਵਿਦਿਆਰਥੀਆਂ ਨੂੰ ਹੁਣ ਸ਼ੱਕ ਦੀ ਨਜ਼ਰ ਨਾਲ ਇੱਥੇ ਦੇਖਿਆ ਜਾਂਦਾ ਹੈ। ਕੈਂਪਬੈਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਾਵੇਂ ਚੀਨੀ ਵਿਦਿਆਰਥੀ ਸਮਾਜਿਕ ਵਿਗਿਆਨ ਅਤੇ ਮਨੋਵਿਗਿਆਨ ਵਰਗੇ ਵਿਸ਼ਿਆਂ ਦਾ ਅਧਿਐਨ ਕਰਨ ਲਈ ਆ ਸਕਦੇ ਹਨ, ਪਰ ਉਨ੍ਹਾਂ ਨੂੰ ਵਿਗਿਆਨ ਤੋਂ ਦੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਪਹਿਲ ਡੋਨਾਲਡ ਟਰੰਪ ਦੇ ਸਮੇਂ ਸ਼ੁਰੂ ਹੋਈ ਸੀ। ਜਿਸ ਦਾ ਮੂਲ ਉਦੇਸ਼ ਚੀਨੀ ਜਾਸੂਸੀ ਤੋਂ ਬੌਧਿਕ ਸੰਪੱਤੀ ਦੀ ਰੱਖਿਆ ਕਰਨਾ ਸੀ।
ਹਾਲਾਂਕਿ, ਬਾਇਡਨ ਪ੍ਰਸ਼ਾਸਨ ਵਿਚ ਇਹ ਪਹਿਲਕਦਮੀ ਮਾਰ ਦਿੱਤੀ ਗਈ ਸੀ। ਉਦੋਂ ਹੀ ਅਮਰੀਕਾ ਵਿਚ ਏਸ਼ੀਆਈ ਮੂਲ ਦੇ ਲੋਕਾਂ ਦੇ ਖਿਲਾਫ ਨਸਲਵਾਦ ਨੂੰ ਉਤਸ਼ਾਹਿਤ ਕੀਤਾ ਗਿਆ ਸੀ। ਇਸ ਸਵਾਲ ਦੇ ਜਵਾਬ ਵਿਚ ਕੈਂਪਬੈਲ ਨੇ ਕਿਹਾ ਕਿ ਚੀਨੀ ਵਿਦਿਆਰਥੀ ਚਾਹੁੰਦੇ ਹਨ ਕਿ ਉੱਚ ਸਿੱਖਿਆ ਜਾਰੀ ਰਹੇ ਪਰ ਇਰਾਦਾ ਇਸ ਨੂੰ ਕੁਝ ਖਾਸ ਕਿਸਮ ਦੀ ਪੜ੍ਹਾਈ ਤੱਕ ਸੀਮਤ ਕਰਨ ਦਾ ਹੈ। ਵਿਗਿਆਨ ਦੇ ਖੇਤਰ ਵਿਚ ਵਿਦਿਆਰਥੀਆਂ ਦੀ ਘਾਟ ਨੂੰ ਪੂਰਾ ਕਰਨ ਦਾ ਇੱਕ ਵੱਡਾ ਸਰੋਤ ਭਾਰਤੀ ਹੀ ਹਨ।