ਨਿਊਯਾਰਕ, 13 ਮਾਰਚ (ਪੰਜਾਬ ਮੇਲ)- ਅਮਰੀਕੀ ਅਧਿਕਾਰੀਆਂ ਨੇ ਡੋਮਿਨਿਕਨ ਗਣਰਾਜ ਦੀ ਯਾਤਰਾ ਦੌਰਾਨ ਇੱਕ 20 ਸਾਲਾ ਭਾਰਤੀ ਵਿਦਿਆਰਥਣ ਦੇ ਰਹੱਸਮਈ ਢੰਗ ਨਾਲ ਲਾਪਤਾ ਹੋਣ ਦੇ ਮਾਮਲੇ ਵਿਚ ਪੁੱਛਗਿੱਛ ਲਈ ਇੱਕ 24 ਸਾਲਾ ਵਿਅਕਤੀ ਦੀ ਪਛਾਣ ਕੀਤੀ ਹੈ। ਇੱਕ ਭਾਰਤੀ ਨਾਗਰਿਕ ਅਤੇ ਸੰਯੁਕਤ ਰਾਜ ਅਮਰੀਕਾ ਦੀ ਸਥਾਈ ਨਿਵਾਸੀ ਸੁਦੀਕਸ਼ਾ ਕੋਨੰਕੀ ਨੂੰ ਆਖਰੀ ਵਾਰ 6 ਮਾਰਚ ਨੂੰ ਪੁੰਟਾ ਕਾਨਾ ਸ਼ਹਿਰ ਦੇ ਰਿਯੂ ਰਿਪਬਲਿਕਾ ਰਿਜ਼ੋਰਟ ਵਿਚ ਦੇਖਿਆ ਗਿਆ ਸੀ। ਉਹ ਡੋਮਿਨਿਕਨ ਰੀਪਬਲਿਕ ਵਿਚ ਛੁੱਟੀਆਂ ਮਨਾਉਂਦੇ ਸਮੇਂ ਲਾਪਤਾ ਹੋ ਗਈ ਸੀ ਅਤੇ ਅਮਰੀਕੀ ਸੰਘੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਉਸ ਦੇ ਲਾਪਤਾ ਹੋਣ ਦੀ ਜਾਂਚ ਲਈ ਉੱਥੋਂ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।
ਭਾਰਤੀ ਵਿਦਿਆਰਥਣ ਦੇ ਲਾਪਤਾ ਹੋਣ ਦੇ ਮਾਮਲੇ ‘ਚ ਇੱਕ ਵਿਅਕਤੀ ਜਾਂਚ ਅਧੀਨ
