#AMERICA

ਭਾਰਤੀ ਵਿਦਿਆਰਥਣ ਅਮਰੀਕਾ ਵਿੱਚ ਲਾਪਤਾ

ਹਿਊਸਟਨ,  3 ਜੂਨ (ਪੰਜਾਬ ਮੇਲ)- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ 23 ਸਾਲਾ ਭਾਰਤੀ ਵਿਦਿਆਰਥਣ ਪਿਛਲੇ ਹਫ਼ਤੇ ਤੋਂ ਲਾਪਤਾ ਹੈ ਅਤੇ ਪੁਲੀਸ ਨੇ ਉਸ ਨੂੰ ਲੱਭਣ ਲਈ ਲੋਕਾਂ ਦੀ ਮਦਦ ਮੰਗੀ ਹੈ। ਪੁਲੀਸ ਅਨੁਸਾਰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਾਰਡੀਨੋ (ਸੀਐਸਯੂਐਸਬੀ) ਦੀ ਵਿਦਿਆਰਥਣ ਨਿਤਿਸ਼ਾ ਕੰਧੂਲਾ 28 ਮਈ ਨੂੰ ਲਾਪਤਾ ਹੋ ਗਈ ਸੀ। ਸੀਐਸਯੂਐਸਬੀ ਦੇ ਪੁਲੀਸ ਮੁਖੀ ਜੌਨ ਗੁਟੀਰੇਜ਼ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਵਿਦਿਆਰਥਣ ਨੂੰ ਆਖਰੀ ਵਾਰ ਲਾਸ ਏਂਜਲਜ਼ ਵਿੱਚ ਦੇਖਿਆ ਗਿਆ ਸੀ ਅਤੇ 30 ਮਈ ਨੂੰ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ।’’ ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੰਧੂਲਾ ਦਾ ਕੱਦ 5 ਫੁੱਟ 6 ਇੰਚ ਅਤੇ ਵਾਲ ਕਾਲੇ ਹਨ। ਇਸ ਦੇ ਨਾਲ ਹੀ ਅੱਖਾਂ ਕਾਲੀਆਂ ਅਤੇ ਭਾਰ ਲਗਪਗ 160 ਪੌਂਡ (72.5 ਕਿਲੋ) ਦੱਸਿਆ ਗਿਆ ਸੀ।