ਸੈਕਰਾਮੈਂਟੋ, 3 ਮਾਰਚ (ਹੁਸਨ ਲੜੋਆ ਬੰਗਾ/(ਪੰਜਾਬ ਮੇਲ)- ਭਾਰਤੀ ਮੂਲ ਦੀ ਅਮਰੀਕਨ ਡੈਮੋਕਰੈਟ ਦਰਸ਼ਨਾ ਪਟੇਲ ਨੇ 2024 ਵਿਚ ਕੈਲੀਫੋਰਨੀਆ ਸਟੇਟ ਅਸੰਬਲੀ ਦੀ ਚੋਣ ਲੜਣ ਦਾ ਐਲਾਨ ਕੀਤਾ ਹੈ। ਉਹ ਕੈਲੀਫੋਰਨੀਆ ਦੇ ਡਿਸਟ੍ਰਿਕਟ 76 ਤੋਂ ਆਪਣੀ ਰਾਜਸੀ ਕਿਸਮਤ ਅਜਮਾਏਗੀ। 48 ਸਾਲਾ ਪਟੇਲ ਨੇ ਕਿਹਾ ਹੈ ਕਿ ਉਹ ਤੀਸਰੀ ਵਾਰ ਕੈਲੀਫੋਰਨੀਆ ਦੇ ਪੋਅਵੇਅਯੁਨੀਫਾਈਡ ਸਕੂਲ ਡਿਸਟ੍ਰਿਕ ਟਬੋਰਡ ਦੇ ਪ੍ਰਧਾਨ ਨਹੀਂ ਬਣਨਗੇ ਤੇ ਅਸੰਬਲੀ ਦੀ ਚੋਣ ਵਾਸਤੇ ਤਿਆਰੀ ਕਰ ਰਹੇ ਹਨ। ਛੋਟੀ ਉਮਰ ਵਿਚ ਹੀ ਕੈਲੀਫੋਰਨੀਆ ਆਈ ਪਟੇਲ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਸ਼ੁਰੂਆਤ ਵਿਚ ਆਈਆਂ ਮੁਸ਼ਕਿਲਾਂ ਦਾ ਵੀ ਜਿਕਰ ਕੀਤਾ।