#AMERICA

ਭਾਰਤੀ ਮੂਲ ਦੀ ਗਾਜ਼ਲਾ ਹਾਸ਼ਮੀ ਨੇ ਲੈਫਟੀਨੈਂਟ ਗਵਰਨਰ ਦੀ ਨਾਮਜ਼ਦਗੀ ਚੋਣ ਜਿੱਤੀ

ਸੈਕਰਾਮੈਂਟੋ, 21 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੀ ਸਟੇਟ ਸੈਨਟ ਮੈਂਬਰ ਗਾਜ਼ਲਾ ਹਾਸ਼ਮੀ ਨੇ ਰਿਚਮੰਡ, ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਵਜੋਂ ਡੈਮੋਕਰੈਟਿਕ ਉਮੀਦਵਾਰ ਵਜੋਂ ਨਾਮਜ਼ਦਗੀ ਚੋਣ ਜਿੱਤ ਲਈ ਹੈ। 60 ਸਾਲਾ ਵਿਧਾਇਕਾ ਪਹਿਲੀ ਸਾਊਥ ਏਸ਼ੀਅਨ ਮੁਸਲਮਾਨ ਔਰਤ ਹੈ, ਜੋ ਲੈਫਟੀਨੈਂਟ ਗਵਰਨਰ ਦੇ ਅਹੁਦੇ ਲਈ ਨਾਮਜ਼ਦ ਹੋਈ ਹੈ। ਉਹ 2019 ਵਿਚ ਵਿਰਜੀਨੀਆ ਦੀ ਸੈਨੇਟ ਲਈ ਚੁਣੀ ਗਈ ਸੀ। ਹਾਸ਼ਮੀ ਇਕ ਸਾਬਕਾ ਪ੍ਰੋਫੈਸਰ ਹੈ ਤੇ ਵਿਰਜੀਨੀਆ ਦੀ ਰਾਜਨੀਤੀ ਵਿਚ ਉਸ ਦੀ ਖਾਸ ਜਗਾ ਹੈ। ਹਾਸ਼ਮੀ ਭਾਰਤ ਵਿਚ ਪੈਦਾ ਹੋਈ ਸੀ ਤੇ ਉਹ 4 ਸਾਲ ਦੀ ਉਮਰ ਵਿਚ ਆਪਣੇ ਮਾਪਿਆਂ ਨਾਲ ਅਮਰੀਕਾ ਆਈ ਸੀ। ਹਾਸ਼ਮੀ ਨੇ 131000 ਵੋਟਾਂ ਲੈ ਕੇ ਸਾਬਕਾ ਰਿਚਮੰਡ ਮੇਅਰ ਲੀਵਰ ਸਟੋਨੀ ਨੂੰ ਹਰਾਇਆ, ਜਿਸ ਨੂੰ 128000 ਤੋਂ ਵਧ ਵੋਟਾਂ ਮਿਲੀਆਂ।