ਸੈਕਰਾਮੈਂਟੋ, 18 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਜੋ ਬਾਈਡਨ ਨੇ 4 ਹੋਰਨਾਂ ਸਮੇਤ ਭਾਰਤੀ ਮੂਲ ਦੇ ਅਮਰੀਕੀ ਭਾਰਤ ਰਾਮਾਮੂਰਤੀ ਨੂੰ ਆਪਣੀ ਆਰਥਕ ਟੀਮ ਦੇ ਪ੍ਰਮੁੱਖ ਮੈਂਬਰਾਂ ਵਿਚ ਨਿਯੁਕਤ ਕੀਤਾ ਹੈ। ਰਾਮਾਮੂਰਤੀ ਇਸ ਵੇਲੇ ਨੈਸ਼ਨਲ ਇਕਨਾਮਿਕ ਕੌਂਸਲ ਦੇ ਡਿਪਟੀ ਡਾਇਰੈਕਟਰ ਹਨ। ਵਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਵਿਚ ਬਾਈਡਨ ਨੇ ਕਿਹਾ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਉਸ ਦੀ ਆਰਥਕ ਨੀਤੀ ਨੇ ਅਮਰੀਕੀਆਂ ਲਈ ਇਤਿਹਾਸਕ ਕੰਮ ਕੀਤਾ ਹੈ। ਇਹ ਟੀਮ ਸਾਡੀ ਇਤਿਹਾਸਕ ਆਰਥਕ ਪ੍ਰਾਪਤੀ ਨੂੰ ਪੱਕੇ ਪੈਰੀਂ ਖੜਾ ਕਰੇਗੀ। ਇਸ ਆਰਥਕ ਟੀਮ ਵਿਚ ਰਾਮਾਮੂਰਤੀ ਦੇ ਨਾਲ ਲਾਏਲ ਬਰੇਨਅਰਡ, ਜੇਰਡ ਬਰਨਸਟੀਨ, ਹੀਥਰ ਬੌਸ਼ੇ ਤੇ ਜੌਲੇ ਗੈਂਬਲ ਨੂੰ ਨਿਯੁਕਤ ਕੀਤਾ ਗਿਆ ਹੈ।