#PUNJAB

ਭਾਰਤੀ ਓਲੰਪਿਕ ਟੀਮ ਦੇ ਨਾਲ ਭਾਰਤੀ ਅਧਿਕਾਰਤ ਟੀਮ ਵਿਨੇਸ਼ ਫੋਗਾਟ ਦੇ 100 ਗ੍ਰਾਮ ਭਾਰ ਵਧਣ ਕਰਕੇ ਅਯੋਗ ਹੋਣ ਦੇ ਕਾਰਨਾਂ ਦਾ ਜਵਾਬ ਦੇਵੇ: ਇਸਤਰੀ ਜਾਗਰਿਤੀ ਮੰਚ

ਰਾਤ ਨੂੰ  ਹੀ ਇਹ ਖਬਰ ਮਿਲਣ ਦੇ ਬਾਵਜੂਦ ਭਾਰਤੀ ਓਲੰਪਿਕ ਦਲ ਦਾ ਇਸ ਫੈਸਲੇ ਨੂੰ ਚੁਣੌਤੀ ਨਾ ਦੇਣਾ ਭਾਰਤੀ ਖਿਡਾਰੀਆਂ ਦਾ ਅਪਮਾਨ: ਇਸਤਰੀ ਜਾਗ੍ਰਿਤੀ ਮੰਚ

ਸੰਗਰੂਰ, 8 ਅਗਸਤ (ਦਲਜੀਤ ਕੌਰ/ਇਸਤਰੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਅਮਨਦੀਪ ਕੌਰ ਅਤੇ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ ਨੇ ਕਿਹਾ ਹੈ ਕਿ ਵਿਨੇਸ਼ ਫੋਗਾਟ ਜੋ ਕਿ 50 ਕਿੱਲੋ ਦੀ ਸ਼੍ਰੇਣੀ ਦੇ ਵਿੱਚ ਪਹਿਲੀ ਭਾਰਤੀ ਮਹਿਲਾ ਜੋ ਕਿ ਓਲੰਪਿਕਸ ਦੇ ਵਿੱਚ ਫਾਈਨਲ ਦੇ ਵਿੱਚ ਪਹੁੰਚੀ ਸੀ ਅਤੇ ਬਿਲਕੁਲ ਗੋਲਡ ਬਿਲਕੁਲ ਫਾਈਨਲ ਦੇ ਮੈਚ ਤੋਂ ਪਹਿਲਾਂ ਉਸ ਦਾ 100 ਗ੍ਰਾਮ ਭਾਰ ਵਧਣਾ ਇੱਕ ਤਰ੍ਹਾਂ ਦੇ ਨਾਲ ਬਹੁਤ ਤਰ੍ਹਾਂ ਦੇ ਸ਼ੰਕੇ ਖੜੇ ਕਰ ਰਿਹਾ ਹੈ।
ਆਗੂਆਂ ਨੇ ਇਤਰਾਜ਼ ਉਠਾਇਆ ਕਿ ਭਾਰਤੀ ਓਲੰਪਿਕ ਦਲ ਨੂੰ ਰਾਤ ਨੂੰ ਹੀ ਇਸ ਦਾ ਪਤਾ ਲੱਗ ਜਾਣ ਦੇ ਬਾਵਜੂਦ ਭਾਰਤੀ ਓਲੰਪਿਕ ਦਲ ਨੇ ਇਸ ਫੈਸਲੇ ਨੂੰ ਕੋਈ ਚੁਣੌਤੀ ਦਿੱਤੇ ਬਿਨਾਂ ਇਸ ਨੂੰ ਮੰਨ ਲੈਣਾ ਭਾਰਤੀ ਖਿਡਾਰੀਆਂ ਦਾ ਅਪਮਾਨ ਹੈ, ਦੂਸਰਾ ਜੇਕਰ ਉਹ ਸੇਮੀ- ਫਾਈਨਲ ਤੱਕ 50 ਕਿਲੋ ਭਾਰ ਦੇ ਨਾਲ ਖੇਡੀ ਹੈ ਤਾਂ ਫਿਰ ਉਹ ਸਮੁੱਚੀ ਖੇਡ ਵਿੱਚੋਂ ਅਯੋਗ ਕਿਵੇਂ ਹੋ ਸਕਦੀ ਹੈ?
  ਜਿਕਰਯੋਗ ਹੈ ਕਿ ਵਿਨੇਸ਼ ਫੋਗਾਤ ਨੇ ਖੇਡ ਜਗਤ ਵਿੱਚ ਲੜਕੀਆਂ ਦੇ ਨਾਲ ਹੁੰਦੀ ਜਿਨਸੀ ਛੇੜਛਾੜ ਦੇ ਖਿਲਾਫ  ਨੈਸ਼ਨਲ ਸਪੋਰਟਸ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਸੰਘਰਸ਼ਸ਼ੀਲ ਰਹੀ ਹੈ। ਇਸ ਕਰਕੇ ਇਹ ਸਾਰਾ ਮਾਮਲਾ ਬਹੁਤ ਸਾਰਾ ਸ਼ੱਕੀ ਲੱਗ ਰਿਹਾ ਹੈ।  ਆਗੂਆਂ ਨੇ ਭਾਰਤੀ ਓਲੰਪਿਕ ਟੀਮ ਦੇ ਨਾਲ ਭਾਰਤੀ ਅਧਿਕਾਰਤ ਟੀਮ ਵਿਨੇਸ਼ ਫੋਗਾਟ ਦੇ 100 ਗ੍ਰਾਮ ਭਰ ਵਧਣ ਕਾਰਣ ਅਯੋਗ ਹੋਣ ਦੇ ਕਾਰਨਾਂ ਦਾ ਜਵਾਬ ਮੰਗਿਆ ਹੈ।