ਨਿਊਯਾਰਕ, 5 ਅਗਸਤ (ਪੰਜਾਬ ਮੇਲ)- ਭਾਰਤੀ ਮੂਲ ਦੀ ਵਕੀਲ ਮਥੁਰਾ ਸ੍ਰੀਧਰਨ ਨੂੰ ਓਹਾਈਓ ਦੀ 12ਵੀਂ ਸੌਲੀਸਿਟਰ ਜਨਰਲ ਨਿਯੁਕਤ ਕੀਤਾ ਗਿਆ ਹੈ, ਜੋ ਸੂਬੇ ਅਤੇ ਸੰਘੀ ਅਦਾਲਤਾਂ ਵਿਚ ਅਪੀਲਾਂ ਲਈ ਸੂਬੇ ਦੀ ਸਭ ਤੋਂ ਸੀਨੀਅਰ ਵਕੀਲ ਹੈ। ਅਟਾਰਨੀ ਜਨਰਲ ਡੇਵ ਯੋਸਟ ਨੇ ਪਿਛਲੇ ਹਫ਼ਤੇ ਇੱਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਐਲੀਅਟ ਗੇਜ਼ਰ ਦੀ ਥਾਂ ਸ੍ਰੀਧਰਨ ਨੂੰ ਇਸ ਅਹੁਦੇ ਲਈ ਪੂਰੇ ਮਾਣ ਨਾਲ ਚੁਣਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਗੇਜ਼ਰ ਦੀ ਅਮਰੀਕੀ ਨਿਆਂ ਵਿਭਾਗ ਦੇ ਕਾਨੂੰਨੀ ਸਲਾਹਕਾਰ ਦਫ਼ਤਰ ਦੀ ਅਗਵਾਈ ਕਰਨ ਲਈ ਚੋਣ ਕੀਤੀ ਹੈ। ਯੋਸਟ ਨੇ ਕਿਹਾ, ”ਮਥੁਰਾ ਓਹਾਈਓ ਵਾਸੀਆਂ ਦੇ ਹਿੱਤ ਵਿਚ ਅਣਥੱਕ ਕੰਮ ਕਰਦੀ ਹੈ। ਉਹ ਸੰਘਵਾਦ ਅਤੇ ਕਾਨੂੰਨੀ ਸ਼ਕਤੀ ਦੀ ਚੈਂਪੀਅਨ ਹੈ, ਜਿਸਦਾ ਅਦਾਲਤ ਵਿਚ ਸਨਮਾਨ ਕਰਨਾ ਚਾਹੀਦਾ ਹੈ।” ਸ੍ਰੀਧਰਨ ਨੇ ਕਿਹਾ, ”ਮੇਰੇ ਸਾਥੀ ਓਹਾਈਓ ਵਾਸੀਆਂ ਦੇ ਅਧਿਕਾਰਾਂ ਅਤੇ ਆਜ਼ਾਦੀ ਲਈ ਖੜ੍ਹੇ ਹੋਣਾ ਸਨਮਾਨ ਦੀ ਗੱਲ ਹੈ।”
ਭਾਰਤੀ-ਅਮਰੀਕੀ ਵਕੀਲ ਮਥੁਰਾ ਸ੍ਰੀਧਰਨ ਓਹਾਈਓ ‘ਚ ਸੌਲੀਸਿਟਰ ਜਨਰਲ ਨਿਯੁਕਤ
