ਵਾਸ਼ਿੰਗਟਨ, 19 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਵਰਜੀਨੀਆ ਰਾਜ ਦੇ 10ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੋਣ ਲੜ ਰਹੇ, ਭਾਰਤੀ-ਅਮਰੀਕੀ ਸੁਹਾਸ ਸੁਬਰਾਮਨੀਅਮ ਵੱਲੋ ਕਾਂਗਰਸ ਦੀ ਸੀਟ ਲਈ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਜਿੱਤ ਗਏ ਹਨ। ਵਰਜੀਨੀਆ ‘ਚ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀਆ ਦੀ ਆਬਾਦੀ ਹੈ। ਸੁਹਾਸ ਸੁਬਰਾਮਨੀਅਮ ਨੇ 11 ਉਮੀਦਵਾਰਾਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।
ਦੱਸਣਯੋਗ ਹੈ ਕਿ ਸੰਨ 2015 ਵਿਚ ਉਸ ਨੂੰ ਬਰਾਕ ਓਬਾਮਾ ਦੁਆਰਾ ਵ੍ਹਾਈਟ ਹਾਊਸ ਵਿਚ ਤਕਨੀਕੀ ਨੀਤੀ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਉਸ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਅਮਰੀਕਾ ਦੇ ਬਿਹਤਰ ਭਵਿੱਖ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਲਈ ਚੋਣ ਮੈਦਾਨ ਵਿਚ ਨਿੱਤਰਣਗੇ। 37 ਸਾਲਾ ਸੁਬਰਾਮਨੀਅਮ ਦਾ ਜਨਮ ਹਿਊਸਟਨ ਟੈਕਸਾਸ ਵਿਚ ਭਾਰਤੀ-ਅਮਰੀਕੀ ਮਾਪਿਆਂ ਦੇ ਘਰ ਹੋਇਆ ਸੀ, ਜੋ ਭਾਰਤ ਦੇ ਬੇਂਗਲੁਰੂ ਰਾਜ ਤੋਂ ਅਮਰੀਕਾ ਪਰਵਾਸ ਕਰ ਗਏ ਸਨ।