-ਸ਼ਰਧਾਂਜਲੀ ਦਿੱਤੀ
ਵਾਸਿੰਗਟਨ, 19 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਭਾਰਤੀ ਮੂਲ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਦੇ ਪਿਤਾ ਅਜੀਤ ਸਿੰਘ ਰੰਧਾਵਾ ਦਾ ਦਿਹਾਂਤ ਹੋ ਗਿਆ ਹੈ। ਹੈਲੀ ਨੇ ਆਪਣੇ ਪਿਤਾ ਦੇ ਬਾਰੇ ਐਕਸ (ਟਵਿੱਟਰ) ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਉਹ ਇੱਕ ਸਾਬਕਾ ਪ੍ਰੋਫੈਸਰ, ਸਭ ਤੋਂ ਹੁਸ਼ਿਆਰ, ਮਿੱਠ ਬੋਲੜੇ, ਸਾਊ ਅਤੇ ਦਿਆਲੂ ਇਨਸਾਨ ਸਨ। ਉਹ ਇੱਕ ਸ਼ਾਨਦਾਰ ਪਤੀ ਸੀ, ਇੱਕ ਪਿਆਰ ਕਰਨ ਵਾਲਾ ਦਾਦਾ ਅਤੇ ਆਪਣੇ ਚਾਰ ਬੱਚਿਆਂ ਦਾ ਸਭ ਤੋਂ ਵਧੀਆ ਪਿਤਾ ਸੀ। ਉਸ ਨੇ ਅੱਗੇ ਕਿਹਾ: ਉਹ ਸਾਡੇ ਸਾਰਿਆਂ ਲਈ ਇੱਕ ਬਰਕਤ ਸੀ।
ਦੱਸਣਯੋਗ ਹੈ ਕਿ ਹੈਲੀ ਆਪਣੇ ਸਿਆਸੀ ਕਰੀਅਰ ਦੌਰਾਨ ਆਪਣੇ ਮਾਤਾ-ਪਿਤਾ ਬਾਰੇ ਅਕਸਰ ਗੱਲ ਕਰਦੀ ਹੀ ਰਹਿੰਦੀ ਸੀ। ਆਪਣੀ 2024 ਦੀ ਚੋਣ ਮੁਹਿੰਮ ਦੀ ਲਾਂਚ ਵੀਡੀਓ ਵਿਚ, ਹੇਲੀ ਨੇ ਕਿਹਾ ਸੀ ਕਿ ”ਮੈਂ ਭਾਰਤੀ ਪ੍ਰਵਾਸੀਆਂ ਦੀ ਇਕ ਮਾਣਮੱਤੀ ਧੀ ਹਾਂ ਅਤੇ ਉਸ ਨੇ ਇਹ ਵੀ ਚਰਚਾ ਕੀਤੀ ਸੀ ਕਿ ਕਿਵੇਂ ਉਸ ਦੇ ਮਾਤਾ-ਪਿਤਾ, ਦੋਵੇਂ ਸਿੱਖ, ਭਾਰਤ ਤੋਂ ਕੈਨੇਡਾ ਚਲੇ ਗਏ, ਜਿੱਥੇ ਰੰਧਾਵਾ ਆਪਣੀ ਪੀ.ਐੱਚ.ਡੀ. ਪੂਰੀ ਕਰ ਸਕੇ।
ਦੱਖਣੀ ਕੈਰੋਲੀਨਾ ਦੀ ਭਾਰਤੀ ਸਾਬਕਾ ਗਵਰਨਰ ਨਿੱਕੀ ਹੈਲੀ ਨੇ ਰਾਸਟਰਪਤੀ ਨਾਮਜ਼ਦਗੀ ਦੀ ਦੌੜ ‘ਚ ਹਿੱਸਾ ਲੈਣ ਵਾਲੀ ਪਹਿਲੀ ਔਰਤ ਵਜੋਂ ਇਤਿਹਾਸ ਰਚਿਆ ਸੀ। ਪਰ ਉਹ ਮਾਰਚ ਮਹੀਨੇ ਵਿਚ ਦੌੜ ਵਿਚੋਂ ਬਾਹਰ ਹੋ ਗਈ ਸੀ। ਪਿਛਲੇ ਮਹੀਨੇ, ਉਸ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ ਰਾਸ਼ਟਰਪਤੀ ਲਈ ਡੋਨਾਲਡ ਟਰੰਪ ਨੂੰ ਵੋਟ ਦੇਵੇਗੀ।