#AMERICA

ਭਾਰਤੀ-ਅਮਰੀਕੀ ਗਜ਼ਾਲਾ ਹਾਸ਼ਮੀ ਵਰਜੀਨੀਆ ਦੀ ਲੈਫਟੀਨੈਂਟ ਗਵਰਨਰ ਬਣੀ

ਵਰਜੀਨੀਆ, 5 ਨਵੰਬਰ (ਪੰਜਾਬ ਮੇਲ)-  ਭਾਰਤ-ਅਮਰੀਕੀ ਸਿਆਸਤਦਾਨ ਗਜ਼ਾਲਾ ਹਾਸ਼ਮੀ (61) ਵਰਜੀਨੀਆ ਦੀ ਲੈਫਟੀਨੈਂਟ ਗਵਰਨਰ ਚੁਣੀ ਗਈ ਹੈ। ਹਾਸ਼ਮੀ ਰਾਜ ਦੇ ਉੱਚ ਸਿਆਸੀ ਅਹੁਦੇ ਲਈ ਚੁਣੇ ਜਾਣ ਵਾਲੀ ਪਹਿਲੀ ਮੁਸਲਿਮ ਅਤੇ ਦੱਖਣੀ ਏਸ਼ਿਆਈ ਅਮਰੀਕੀ ਬਣ ਗਈ ਹੈ। ਡੈਮੋਕ੍ਰੇਟ ਉਮੀਦਵਾਰ ਹਾਸ਼ਮੀ ਨੇ 14,65,634 ਵੋਟਾਂ (54.2 ਫੀਸਦੀ) ਮਿਲੀਆਂ। ਹਾਸ਼ਮੀ ਨੇ ਰਿਪਬਲਿਕਨ ਉਮੀਦਵਾਰ ਜੌਨ ਰੀਡ ਨੂੰ ਹਰਾਇਆ। ਰੀਡ ਨੂੰ 1,232,242 ਵੋਟਾਂ ਪਈਆਂ।
ਹਾਸ਼ਮੀ, ਜੋ ਵਰਜੀਨੀਆ ਰਾਜ ਦੀ ਸੈਨੇਟਰ ਹੈ, 2025 ਦੀਆਂ ਚੋਣਾਂ ਵਿਚ ਮੁੱਖ ਰਾਸ਼ਟਰੀ ਅਹੁਦਿਆਂ ਲਈ 30 ਤੋਂ ਵੱਧ ਭਾਰਤੀ-ਅਮਰੀਕੀ ਅਤੇ ਦੱਖਣੀ ਏਸ਼ਿਆਈ ਉਮੀਦਵਾਰਾਂ ਵਿਚੋਂ ਇੱਕ ਸੀ। ਹਾਸ਼ਮੀ ਦੀ ਚੋਣ ਨੂੰ ਨੇੜਿਓਂ ਦੇਖਿਆ ਜਾ ਰਿਹਾ ਸੀ ਕਿਉਂਕਿ ਉਹ ਰਾਜ ਦੇ ਉੱਚ ਅਹੁਦੇ ਲਈ ਚੋਣ ਲੜ ਰਹੀ ਸੀ। ਹਾਸ਼ਮੀ ਵਰਜੀਨੀਆ ਸੈਨੇਟ ਵਿਚ ਸੇਵਾ ਕਰਨ ਵਾਲੀ ਪਹਿਲੀ ਮੁਸਲਿਮ ਅਤੇ ਪਹਿਲੀ ਦੱਖਣੀ ਏਸ਼ਿਆਈ ਅਮਰੀਕੀ ਹੈ।
ਸ਼ਮੀ ਦੀ ਅਧਿਕਾਰਤ ਪ੍ਰੋਫਾਈਲ ਮੁਤਾਬਕ ਉਹ ਇੱਕ ਤਜ਼ਰਬੇਕਾਰ ਸਿੱਖਿਅਕ ਅਤੇ ਸਮਾਵੇਸ਼ੀ ਕਦਰਾਂ-ਕੀਮਤਾਂ ਅਤੇ ਸਮਾਜਿਕ ਨਿਆਂ ਦੀ ਪੈਰੋਕਾਰ ਹੋਣ ਦੇ ਨਾਤੇ, ਉਸ ਦੀਆਂ ਵਿਧਾਨਕ ਤਰਜੀਹਾਂ ਵਿਚ ਜਨਤਕ ਸਿੱਖਿਆ, ਵੋਟਿੰਗ ਅਧਿਕਾਰ ਅਤੇ ਲੋਕਤੰਤਰ ਦੀ ਸੰਭਾਲ, ਪ੍ਰਜਨਨ ਆਜ਼ਾਦੀ, ਬੰਦੂਕ ਹਿੰਸਾ ਦੀ ਰੋਕਥਾਮ, ਵਾਤਾਵਰਣ, ਰਿਹਾਇਸ਼ ਅਤੇ ਕਿਫਾਇਤੀ ਸਿਹਤ ਸੰਭਾਲ ਪਹੁੰਚ ਸ਼ਾਮਲ ਹਨ।