#AMERICA

ਭਾਰਤੀ ਅਮਰੀਕੀ ਕਾਰੋਬਾਰੀ ਅਜੈ ਬੰਗਾ ਹੋਣਗੇ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ

ਵਾਸ਼ਿੰਗਟਨ, 31 ਮਾਰਚ (ਪੰਜਾਬ ਮੇਲ)- ਭਾਰਤੀ-ਅਮਰੀਕੀ ਕਾਰੋਬਾਰੀ ਅਜੈ ਬੰਗਾ ਦਾ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਬਣਨਾ ਤੈਅ ਹੈ, ਕਿਉਂਕਿ ਇਸ ਅਹੁਦੇ ਲਈ ਉਹ ਇਕੱਲੇ ਉਮੀਦਵਾਰ ਹਨ। ਵਿਸ਼ਵ ਬੈਂਕ ਦਾ ਕਾਰਜਕਾਰੀ ਨਿਰਦੇਸ਼ਕ ਬੋਰਡ ਰਸਮੀ ਤੌਰ ‘ਤੇ ਨਿਯੁਕਤ ਹੋਣ ਤੋਂ ਪਹਿਲਾਂ ਬੰਗਾ ਦੀ ਇੰਟਰਵਿਊ ਕਰੇਗਾ। ਫਰਵਰੀ ਵਿਚ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਸ਼੍ਰੀ ਬੰਗਾ ਨੂੰ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਨਾਮਜ਼ਦ ਕਰੇਗਾ। ਵਿਸ਼ਵ ਬੈਂਕ ਨੇ ਕਿਹਾ ਹੈ ਕਿ ਸੰਸਥਾ ਨੂੰ ਪ੍ਰਧਾਨ ਦੇ ਅਹੁਦੇ ਲਈ ;੍ਰੀ ਬੰਗਾ ਦੀ ਹੀ ਇਕਲੌਤੀ ਅਰਜ਼ੀ ਮਿਲੀ ਹੈ।

Leave a comment