#AMERICA

ਭਾਰਤੀ-ਅਮਰੀਕੀਆਂ ਵੱਲੋਂ ਕਮਲਾ ਹੈਰਿਸ ਦੀ ਮੁਹਿੰਮ ਲਈ ਵੈੱਬਸਾਈਟ ਲਾਂਚ

ਸ਼ਿਕਾਗੋ, 23 ਅਗਸਤ (ਪੰਜਾਬ ਮੇਲ)- ਡੈਮੋਕ੍ਰੇਟਿਕ ਪਾਰਟੀ ਵਲੋਂ ਕਮਲਾ ਹੈਰਿਸ ਨੂੰ ਅਮਰੀਕੀ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਐਲਾਨੇ ਜਾਣ ਤੋਂ ਉਤਸ਼ਾਹਿਤ ਭਾਰਤੀ-ਅਮਰੀਕੀਆਂ ਦੇ ਇਕ ਸਮੂਹ ਨੇ ਉਪ ਰਾਸ਼ਟਰਪਤੀ ਦੇ ਚੋਣ ਪ੍ਰਚਾਰ ਲਈ ਇਕ ਨਵੀਂ ਵੈੱਬਸਾਈਟ- DesiPresident.com ਲਾਂਚ ਕੀਤੀ ਹੈ, ਜਿਸ ਦੀ ਟੈਗਲਾਈਨ ”ਕਮਲਾ ਕੇ ਸਾਥ” ਵਜੋਂ ਰੱਖੀ ਗਈ ਹੈ। ਹੈਰਿਸ ਦੀ ਮਾਂ ਮੂਲ ਰੂਪ ਵਿਚ ਚੇਨਈ ਦੀ ਸੀ, ਜੋ ਬਾਅਦ ਵਿਚ ਅਮਰੀਕਾ ਆਵਾਸ ਕਰ ਗਈ, ਜਦੋਂਕਿ ਉਸਦੇ ਪਿਤਾ ਜਮੈਕਾ ਤੋਂ ਅਮਰੀਕਾ ਆਏ।
ਭਾਰਤੀ-ਅਮਰੀਕੀ ਲੋਕ ਬਹੁਤ ਉਤਸ਼ਾਹਿਤ ਹਨ ਕਿ ਉਨ੍ਹਾਂ ਦੇ ਭਾਈਚਾਰੇ ਦੇ ਕਿਸੇ ਵਿਅਕਤੀ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ। ਵੈੱਬਸਾਈਟ ‘ਤੇ ਕਿਹਾ ਗਿਆ ਹੈ, ”ਆਉਣ ਵਾਲੇ ਮਹੀਨੇ ਬਹੁਤ ਰੋਮਾਂਚਕ ਹੋਣਗੇ ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਇਕੱਠੇ ਅਸੀਂ ਇਤਿਹਾਸ ਰਚਾਂਗੇ। ਤੁਹਾਡਾ ਸਮਰਥਨ ਅਤੇ ਭਾਗੀਦਾਰੀ ਸਾਡੀ ਸਫਲਤਾ ਲਈ ਬਹੁਤ ਮਹੱਤਵ ਰੱਖਦੀ ਹੈ।” ਇੰਡੀਅਨ ਅਮਰੀਕਨ ਇਮਪੈਕਟ ਫੰਡ ਦੀ ਪਹਿਲਕਦਮੀ ‘ਦਿ ਦੇਸੀ ਪ੍ਰੈਜ਼ੀਡੈਂਟ’ ਨੇ ”ਕਮਲਾ ਦੇ ਨਾਲ: ਵੋਟ ਕਮਲਾ” ਦੀ ਇੱਕ ਟੀ-ਸ਼ਰਟ ਜਾਰੀ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਉਪਲਬਧ ਹੈ ਮੀਡੀਆ ਪਲੇਟਫਾਰਮ ‘ਤੇ ਥੋੜ੍ਹੇ ਸਮੇਂ ‘ਚ ਹੀ ਕਾਫੀ ਮਸ਼ਹੂਰ ਹੋ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਰਾਸ਼ਟਰਪਤੀ ਚੋਣਾਂ ਦੌਰਾਨ ਪ੍ਰਚਾਰ ਵਿਚ ਹਿੰਦੀ ਨਾਅਰਿਆਂ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ 2016 ਦੀਆਂ ਚੋਣਾਂ ‘ਚ ਟਰੰਪ ਦੀ ਮੁਹਿੰਮ ਟੀਮ ਨੇ ”ਇਸ ਵਾਰ ਟਰੰਪ ਸਰਕਾਰ” ਦਾ ਨਾਅਰਾ ਦਿੱਤਾ ਸੀ।