#INDIA

ਭਜਨ ਲਾਲ ਸ਼ਰਮਾ ਨੇ Rajasthan ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਜੈਪੁਰ, 15 ਦਸੰਬਰ (ਪੰਜਾਬ ਮੇਲ)- ਭਜਨ ਲਾਲ ਸ਼ਰਮਾ ਨੇ ਅੱਜ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਵਿਧਾਇਕ ਦੀਆ ਕੁਮਾਰੀ ਅਤੇ ਪ੍ਰੇਮ ਚੰਦ ਬੈਰਵਾ ਨੂੰ ਉਪ ਮੁੱਖ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ। ਰਾਜਪਾਲ ਕਲਰਾਜ ਮਿਸ਼ਰਾ ਤਿੰਨਾਂ ਨੂੰ ਸਹੁੰ ਚੁਕੀ। ਸਹੁੰ ਚੁੱਕ ਸਮਾਗਮ ਐਲਬਰਟ ਹਾਲ ਦੇ ਬਾਹਰ ਹੋਇਆ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਵੀ ਸ਼ਾਮਲ ਹੋਏ।