#AMERICA

ਬੱਚਿਆਂ ਨਾਲ ਜਿਨਸੀ ਸੋਸ਼ਣ ਦੇ ਮਾਮਲੇ ‘ਚ ਇਕ ਭਾਰਤੀ ਸਮੇਤ 12 ਗ੍ਰਿਫ਼ਤਾਰ

ਸੈਕਰਾਮੈਂਟੋ, 29 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੱਚਿਆਂ ਨਾਲ ਜਿਨਸੀ ਸੋਸ਼ਣ ਕਰਨ ਦੇ ਮਾਮਲੇ ਵਿਚ ਬਹੁ-ਏਜੰਸੀ ਸਟਿੰਗ ”ਆਪਰੇਸ਼ਨ ਫੈਨਟਾਮ ਵਿਸਪਰ” ਤਹਿਤ ਚੇਰੋਕੀ ਕਾਊਂਟੀ ਵਿਚ ਇਕ ਭਾਰਤੀ ਸਮੇਤ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫਤਾਰ ਭਾਰਤੀ ਦੀ ਪਛਾਣ 34 ਸਾਲਾ ਸੁਧਾਕਰ ਗੋਗਿਰੈਡੀ ਵਜੋਂ ਹਈ ਹੈ, ਜੋ ਅਲਫਾਰੇਟਾ ਦਾ ਵਸਨੀਕ ਹੈ। ਤਿੰਨ ਦਿਨ ਚੱਲੇ ਆਪੇਰਸ਼ਨ ਤਹਿਤ ਜਾਂਚਕਾਰਾਂ ਨੇ ਆਨਲਾਈਨ ਸ਼ੱਕੀ ਲੋਕਾਂ ਨਾਲ ਮੀਟਿੰਗ ਕਰਵਾਉਣ ਲਈ ਆਪਣੇ ਆਪ ਨੂੰ ਘੱਟ ਉਮਰ ਦੀਅ ਲੜਕੀਆਂ ਵਜੋਂ ਪੇਸ਼ ਕੀਤਾ। ਗੋਗਿਰੈਡੀ ਵਿਰੁੱਧ ਸੈਕਸ ਦੇ ਮੰਤਵ ਨਾਲ ਇੱਕ ਵਿਅਕਤੀ ਦੀ ਤਸਕਰੀ ਕਰਨ ਸਮੇਤ ਹੋਰ ਕਈ ਦੋਸ਼ ਲਾਏ ਗਏ ਹਨ। ਇਸ ਸਮੇਂ ਉਹ ਬਿਨਾਂ ਬਾਂਡ ਆਈ.ਸੀ.ਈ. ਦੀ ਹਿਰਾਸਤ ਵਿਚ ਹੈ। ਸਟਿੰਗ ਆਪਰੇਸ਼ਨ ਚੇਰੋਕੀ ਸ਼ੈਰਿਫ ਦਫਤਰ ਦੀ ਅਗਵਾਈ ਵਿਚ ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨ ਐਟਲਾਂਟਾ, ਗਵਿਨੈਟ ਕਾਊਂਟੀ ਪੁਲਿਸ, ਕੋਬ ਕਾਊਂਟੀ ਸ਼ੈਰਿਫ ਦਫਤਰ, ਗਰੋਵਟਾਊਨ ਪੁਲਿਸ ਵਿਭਾਗ ਤੇ ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ।